8ਜਦੋਂ ਮੈਂ ਪੁਕਾਰਦਾ ਹਾਂ ਜਾਂ ਮਦਦ ਲਈ ਦੁਹਾਈ ਦਿੰਦਾ ਹਾਂ, ਉਹ ਮੇਰੀ ਪ੍ਰਾਰਥਨਾ ਨੂੰ ਰੱਦ ਕਰਦਾ ਹੈ।
9ਉਸ ਨੇ ਪੱਥਰਾਂ ਨਾਲ ਮੇਰਾ ਰਾਹ ਰੋਕ ਦਿੱਤਾ ਹੈ। ਉਸ ਨੇ ਮੇਰੇ ਰਾਹਾਂ ਨੂੰ ਟੇਢਾ ਬਣਾ ਦਿੱਤਾ ਹੈ।
10ਉਹ ਮੇਰੇ ਲਈ ਘਾਤ ਵਿੱਚ ਬੈਠਾ ਹੋਇਆ ਰਿੱਛ, ਅਤੇ ਲੁੱਕ ਕੇ ਬੈਠੇ ਬੱਬਰ ਸ਼ੇਰ ਦੀ ਤਰ੍ਹਾਂ ਹੈ,
11ਉਸ ਨੇ ਮੈਨੂੰ ਰਾਹ ਤੋਂ ਘਸੀਟਿਆ ਅਤੇ ਮੈਨੂੰ ਭਟਕਾ ਦਿੱਤਾ ਅਤੇ ਮੈਨੂੰ ਬਿਨਾਂ ਸਹਾਇਤਾ ਦੇ ਛੱਡ ਦਿੱਤਾ।
12ਉਸ ਨੇ ਆਪਣਾ ਧਣੁੱਖ ਖਿੱਚਿਆ ਅਤੇ ਮੈਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾਇਆ।