10ਉਹ ਮੇਰੇ ਲਈ ਘਾਤ ਵਿੱਚ ਬੈਠਾ ਹੋਇਆ ਰਿੱਛ, ਅਤੇ ਲੁੱਕ ਕੇ ਬੈਠੇ ਬੱਬਰ ਸ਼ੇਰ ਦੀ ਤਰ੍ਹਾਂ ਹੈ,
11ਉਸ ਨੇ ਮੈਨੂੰ ਰਾਹ ਤੋਂ ਘਸੀਟਿਆ ਅਤੇ ਮੈਨੂੰ ਭਟਕਾ ਦਿੱਤਾ ਅਤੇ ਮੈਨੂੰ ਬਿਨਾਂ ਸਹਾਇਤਾ ਦੇ ਛੱਡ ਦਿੱਤਾ।
12ਉਸ ਨੇ ਆਪਣਾ ਧਣੁੱਖ ਖਿੱਚਿਆ ਅਤੇ ਮੈਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾਇਆ।
13ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਦਿਲ ਨੂੰ ਵਿੰਨ੍ਹਿਆ।
14ਮੈਂ ਆਪਣੇ ਸਾਰੇ ਲੋਕਾਂ ਦਾ ਹਾਸਾ ਬਣਿਆ, ਉਹ ਸਾਰਾ ਦਿਨ ਗੀਤਾਂ ਵਿੱਚ ਮੇਰਾ ਮਜ਼ਾਕ ਉਡਾਉਂਦੇ ਹਨ।