27ਜੁਆਨ ਦੇ ਲਈ ਚੰਗਾ ਹੈ ਕਿ ਉਹ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।
28ਉਹ ਇਕੱਲਾ ਅਤੇ ਚੁੱਪ ਰਹੇ, ਕਿਉਂ ਜੋ ਪਰਮੇਸ਼ਵਰ ਨੇ ਹੀ ਇਹ ਜੂਲਾ ਉਸ ਦੇ ਉੱਤੇ ਪਾਇਆ ਹੈ
29ਉਸਨੂੰ ਆਪਣਾ ਚਿਹਰਾ ਮਿੱਟੀ ਵਿੱਚ ਰੱਖੇ, ਸ਼ਾਇਦ ਕੁਝ ਉਮੀਦ ਹੋਵੇ।
30ਉਹ ਆਪਣੀ ਗੱਲ੍ਹ ਆਪਣੇ ਮਾਰਨ ਵਾਲੇ ਵੱਲ ਫੇਰ ਦੇਵੇ, ਅਤੇ ਉਹ ਨਿੰਦਿਆ ਸਹਿ ਲਵੇ।
31ਕਿਉਂਕਿ ਕੋਈ ਵੀ ਪਰਮੇਸ਼ਵਰ ਦੁਆਰਾ ਸਦਾ ਲਈ ਤਿਆਗਿਆ ਨਹੀਂ ਜਾਂਦਾ।