56ਤੁਸੀਂ ਮੇਰੀ ਬੇਨਤੀ ਸੁਣੀ ਸੀ: “ਮੇਰੀ ਰਹਿਤ ਲਈ ਦੁਹਾਈ ਵੱਲ ਆਪਣੇ ਕੰਨ ਬੰਦ ਨਾ ਕਰੋ।”
57ਜਦੋਂ ਮੈਂ ਤੁਹਾਨੂੰ ਪੁਕਾਰਿਆ ਤਾਂ ਤੂੰ ਨੇੜੇ ਆਇਆ, ਅਤੇ ਤੂੰ ਕਿਹਾ, “ਡਰ ਨਾ।”
58ਹੇ ਮੇਰੇ ਯਾਹਵੇਹ, ਤੂੰ ਮੇਰੀ ਜਾਨ ਦਾ ਮੁਕੱਦਮਾ ਲੜਿਆ ਹੈ, ਤੂੰ ਮੇਰੇ ਜੀਵਨ ਦਾ ਛੁਟਕਾਰਾ ਕੀਤਾ ਹੈ।
59ਹੇ ਯਾਹਵੇਹ, ਤੂੰ ਮੇਰੇ ਨਾਲ ਹੋਈ ਬੇਇਨਸਾਫ਼ੀ ਨੂੰ ਵੇਖਿਆ ਹੈ, ਤੂੰ ਮੇਰਾ ਨਿਆਂ ਕਰ!
60ਤੂੰ ਉਹਨਾਂ ਦੇ ਬਦਲੇ ਦੀ ਡੂੰਘਾਈ ਨੂੰ ਵੇਖਿਆ ਹੈ, ਉਹਨਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਮੇਰੇ ਵਿਰੁੱਧ ਹਨ।