13ਪਰ ਇਹ ਉਸ ਦੇ ਨਬੀਆਂ ਦੇ ਪਾਪਾਂ ਅਤੇ ਉਸ ਦੇ ਜਾਜਕਾਂ ਦੀਆਂ ਬਦੀਆਂ ਦੇ ਕਾਰਨ ਹੋਇਆ, ਜਿਨ੍ਹਾਂ ਨੇ ਉਸ ਦੇ ਵਿਚਕਾਰ ਧਰਮੀਆਂ ਦਾ ਲਹੂ ਵਹਾਇਆ।
14ਉਹ ਅੰਨ੍ਹਿਆਂ ਵਰਗੇ ਹੋ ਕੇ ਗਲੀਆਂ ਵਿੱਚ ਫਿਰਦੇ ਹਨ, ਉਹ ਲਹੂ ਨਾਲ ਇੰਨੇ ਅਸ਼ੁੱਧ ਹੋ ਗਏ ਹਨ, ਭਈ ਕੋਈ ਉਹਨਾਂ ਦੇ ਬਸਤਰ ਛੂਹ ਨਹੀਂ ਸਕਦਾ।
15“ਚਲੇ ਜਾਓ! ਤੁਸੀਂ ਅਸ਼ੁੱਧ ਹੋ!” ਲੋਕ ਉਹਨਾਂ ਨੂੰ ਰੋਂਦੇ ਹਨ। “ਦੂਰ! ਦੂਰ! ਸਾਨੂੰ ਨਾ ਛੂਹੋ!” ਜਦੋਂ ਉਹ ਭੱਜ ਜਾਂਦੇ ਹਨ ਅਤੇ ਇਧਰ-ਉਧਰ ਭਟਕਦੇ ਹਨ, ਕੌਮਾਂ ਦੇ ਲੋਕ ਆਖਦੇ ਹਨ, “ਉਹ ਹੁਣ ਇੱਥੇ ਨਹੀਂ ਰਹਿ ਸਕਦੇ।”
16ਯਾਹਵੇਹ ਨੇ ਆਪ ਹੀ ਉਹਨਾਂ ਨੂੰ ਖਿੰਡਾ ਦਿੱਤਾ ਹੈ; ਉਹ ਹੁਣ ਉਨ੍ਹਾਂ ਉੱਤੇ ਨਜ਼ਰ ਨਹੀਂ ਰੱਖਦਾ। ਜਾਜਕਾਂ ਦਾ ਕੋਈ ਆਦਰ ਨਹੀਂ, ਅਤੇ ਬਜ਼ੁਰਗਾਂ ਉੱਤੇ ਕੋਈ ਕਿਰਪਾ ਨਹੀਂ ਕਰਦਾ।
17ਇਸ ਤੋਂ ਇਲਾਵਾ, ਸਾਡੀਆਂ ਅੱਖਾਂ ਵਿਅਰਥ, ਮਦਦ ਲਈ ਉਡੀਕ ਕਰਦਿਆਂ ਥੱਕ ਗਈਆਂ ਹਨ; ਆਪਣੇ ਬੁਰਜਾਂ ਤੋਂ ਅਸੀਂ ਇੱਕ ਕੌਮ ਲਈ ਵੇਖੀ ਜੋ ਸਾਨੂੰ ਬਚਾ ਨਹੀਂ ਸਕੀ।