ਵਿਰਲਾਪ 4

ਇਸ ਤੋਂ ਇਲਾਵਾ, ਸਾਡੀਆਂ ਅੱਖਾਂ ਵਿਅਰਥ, ਮਦਦ ਲਈ ਉਡੀਕ ਕਰਦਿਆਂ ਥੱਕ ਗਈਆਂ ਹਨ; ਆਪਣੇ ਬੁਰਜਾਂ ਤੋਂ ਅਸੀਂ ਇੱਕ ਕੌਮ ਲਈ ਵੇਖੀ ਜੋ ਸਾਨੂੰ ਬਚਾ ਨਹੀਂ ਸਕੀ।

Lamentations 4:17 (UKJV) As for us, our eyes as yet failed for our vain help: in our watching we have watched for a nation that could not save us.

15“ਚਲੇ ਜਾਓ! ਤੁਸੀਂ ਅਸ਼ੁੱਧ ਹੋ!” ਲੋਕ ਉਹਨਾਂ ਨੂੰ ਰੋਂਦੇ ਹਨ। “ਦੂਰ! ਦੂਰ! ਸਾਨੂੰ ਨਾ ਛੂਹੋ!” ਜਦੋਂ ਉਹ ਭੱਜ ਜਾਂਦੇ ਹਨ ਅਤੇ ਇਧਰ-ਉਧਰ ਭਟਕਦੇ ਹਨ, ਕੌਮਾਂ ਦੇ ਲੋਕ ਆਖਦੇ ਹਨ, “ਉਹ ਹੁਣ ਇੱਥੇ ਨਹੀਂ ਰਹਿ ਸਕਦੇ।”

16ਯਾਹਵੇਹ ਨੇ ਆਪ ਹੀ ਉਹਨਾਂ ਨੂੰ ਖਿੰਡਾ ਦਿੱਤਾ ਹੈ; ਉਹ ਹੁਣ ਉਨ੍ਹਾਂ ਉੱਤੇ ਨਜ਼ਰ ਨਹੀਂ ਰੱਖਦਾ। ਜਾਜਕਾਂ ਦਾ ਕੋਈ ਆਦਰ ਨਹੀਂ, ਅਤੇ ਬਜ਼ੁਰਗਾਂ ਉੱਤੇ ਕੋਈ ਕਿਰਪਾ ਨਹੀਂ ਕਰਦਾ।

17ਇਸ ਤੋਂ ਇਲਾਵਾ, ਸਾਡੀਆਂ ਅੱਖਾਂ ਵਿਅਰਥ, ਮਦਦ ਲਈ ਉਡੀਕ ਕਰਦਿਆਂ ਥੱਕ ਗਈਆਂ ਹਨ; ਆਪਣੇ ਬੁਰਜਾਂ ਤੋਂ ਅਸੀਂ ਇੱਕ ਕੌਮ ਲਈ ਵੇਖੀ ਜੋ ਸਾਨੂੰ ਬਚਾ ਨਹੀਂ ਸਕੀ।

18ਲੋਕਾਂ ਨੇ ਹਰ ਕਦਮ ਤੇ ਸਾਡਾ ਪਿੱਛਾ ਕੀਤਾ, ਤਾਂ ਜੋ ਅਸੀਂ ਆਪਣੀਆਂ ਗਲੀਆਂ ਵਿੱਚ ਨਾ ਤੁਰ ਸਕੀਏ। ਸਾਡਾ ਅੰਤ ਨੇੜੇ ਸੀ, ਸਾਡੇ ਦਿਨ ਗਿਣੇ ਗਏ ਸਨ, ਕਿਉਂਕਿ ਸਾਡਾ ਅੰਤ ਆ ਗਿਆ ਸੀ।

19ਸਾਡਾ ਪਿੱਛਾ ਕਰਨ ਵਾਲੇ ਅਕਾਸ਼ ਵਿੱਚ ਉਕਾਬ ਨਾਲੋਂ ਤੇਜ਼ ਸਨ; ਉਨ੍ਹਾਂ ਨੇ ਪਹਾੜਾਂ ਉੱਤੇ ਸਾਡਾ ਪਿੱਛਾ ਕੀਤਾ ਅਤੇ ਮਾਰੂਥਲ ਵਿੱਚ ਸਾਡੀ ਉਡੀਕ ਵਿੱਚ ਪਏ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.