ਵਿਰਲਾਪ 4

ਯਾਹਵੇਹ ਨੇ ਆਪ ਹੀ ਉਹਨਾਂ ਨੂੰ ਖਿੰਡਾ ਦਿੱਤਾ ਹੈ; ਉਹ ਹੁਣ ਉਨ੍ਹਾਂ ਉੱਤੇ ਨਜ਼ਰ ਨਹੀਂ ਰੱਖਦਾ। ਜਾਜਕਾਂ ਦਾ ਕੋਈ ਆਦਰ ਨਹੀਂ, ਅਤੇ ਬਜ਼ੁਰਗਾਂ ਉੱਤੇ ਕੋਈ ਕਿਰਪਾ ਨਹੀਂ ਕਰਦਾ।

Lamentations 4:16 (UKJV) The anger of the LORD has divided them; he will no more regard them: they respected not the persons of the priests, they favoured not the elders.

14ਉਹ ਅੰਨ੍ਹਿਆਂ ਵਰਗੇ ਹੋ ਕੇ ਗਲੀਆਂ ਵਿੱਚ ਫਿਰਦੇ ਹਨ, ਉਹ ਲਹੂ ਨਾਲ ਇੰਨੇ ਅਸ਼ੁੱਧ ਹੋ ਗਏ ਹਨ, ਭਈ ਕੋਈ ਉਹਨਾਂ ਦੇ ਬਸਤਰ ਛੂਹ ਨਹੀਂ ਸਕਦਾ।

15“ਚਲੇ ਜਾਓ! ਤੁਸੀਂ ਅਸ਼ੁੱਧ ਹੋ!” ਲੋਕ ਉਹਨਾਂ ਨੂੰ ਰੋਂਦੇ ਹਨ। “ਦੂਰ! ਦੂਰ! ਸਾਨੂੰ ਨਾ ਛੂਹੋ!” ਜਦੋਂ ਉਹ ਭੱਜ ਜਾਂਦੇ ਹਨ ਅਤੇ ਇਧਰ-ਉਧਰ ਭਟਕਦੇ ਹਨ, ਕੌਮਾਂ ਦੇ ਲੋਕ ਆਖਦੇ ਹਨ, “ਉਹ ਹੁਣ ਇੱਥੇ ਨਹੀਂ ਰਹਿ ਸਕਦੇ।”

16ਯਾਹਵੇਹ ਨੇ ਆਪ ਹੀ ਉਹਨਾਂ ਨੂੰ ਖਿੰਡਾ ਦਿੱਤਾ ਹੈ; ਉਹ ਹੁਣ ਉਨ੍ਹਾਂ ਉੱਤੇ ਨਜ਼ਰ ਨਹੀਂ ਰੱਖਦਾ। ਜਾਜਕਾਂ ਦਾ ਕੋਈ ਆਦਰ ਨਹੀਂ, ਅਤੇ ਬਜ਼ੁਰਗਾਂ ਉੱਤੇ ਕੋਈ ਕਿਰਪਾ ਨਹੀਂ ਕਰਦਾ।

17ਇਸ ਤੋਂ ਇਲਾਵਾ, ਸਾਡੀਆਂ ਅੱਖਾਂ ਵਿਅਰਥ, ਮਦਦ ਲਈ ਉਡੀਕ ਕਰਦਿਆਂ ਥੱਕ ਗਈਆਂ ਹਨ; ਆਪਣੇ ਬੁਰਜਾਂ ਤੋਂ ਅਸੀਂ ਇੱਕ ਕੌਮ ਲਈ ਵੇਖੀ ਜੋ ਸਾਨੂੰ ਬਚਾ ਨਹੀਂ ਸਕੀ।

18ਲੋਕਾਂ ਨੇ ਹਰ ਕਦਮ ਤੇ ਸਾਡਾ ਪਿੱਛਾ ਕੀਤਾ, ਤਾਂ ਜੋ ਅਸੀਂ ਆਪਣੀਆਂ ਗਲੀਆਂ ਵਿੱਚ ਨਾ ਤੁਰ ਸਕੀਏ। ਸਾਡਾ ਅੰਤ ਨੇੜੇ ਸੀ, ਸਾਡੇ ਦਿਨ ਗਿਣੇ ਗਏ ਸਨ, ਕਿਉਂਕਿ ਸਾਡਾ ਅੰਤ ਆ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.