3“ ‘ਜੇਕਰ ਇੱਜੜ ਵਿੱਚੋਂ ਹੋਮ ਬਲੀ ਹੈ, ਤਾਂ ਉਨ੍ਹਾਂ ਨੂੰ ਇੱਕ ਨਿਰਦੋਸ਼ ਨਰ ਜਾਨਵਰ ਚੜ੍ਹਾਉਣਾ ਚਾਹੀਦਾ ਹੈ, ਅਤੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਇਸ ਨੂੰ ਚੜ੍ਹਾਉਣਾ ਚਾਹੀਦਾ ਹੈ ਤਾਂ ਜੋ ਯਾਹਵੇਹ ਇਸਨੂੰ ਸਵੀਕਾਰ ਕਰੇ।
4ਉਸ ਵਿਅਕਤੀ ਨੂੰ ਆਪਣਾ ਹੱਥ ਜਾਨਵਰ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਤਾਂ ਜੋ ਇਸਨੂੰ ਉਸਦੇ ਲਈ ਪ੍ਰਾਸਚਿਤ ਵਜੋਂ ਸਵੀਕਾਰ ਕੀਤਾ ਜਾਵੇਗਾ।
5ਉਹ ਯਾਹਵੇਹ ਦੇ ਅੱਗੇ ਵੱਛੇ ਦੀ ਬਲੀ ਚੜ੍ਹਾਵੇ, ਅਤੇ ਹਾਰੋਨ ਦੇ ਪੁੱਤਰ ਜੋ ਜਾਜਕ ਹਨ, ਉਸਦਾ ਖੂਨ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਸਥਿਤ ਜਗਵੇਦੀ ਦੇ ਆਲੇ-ਦੁਆਲੇ ਛਿੜਕਣ।
6ਅਤੇ ਜਾਨਵਰ ਦੀ ਚਮੜੀ ਲਾਹ ਕੇ ਟੁਕੜਿਆਂ ਵਿੱਚ ਕੱਟਣਾ ਚਾਹੀਦਾ ਹੈ।
7ਹਾਰੋਨ ਦੇ ਪੁੱਤਰ ਜੋ ਜਾਜਕ ਹਨ ਜਗਵੇਦੀ ਉੱਤੇ ਅੱਗ ਲਗਾਉਣ ਅਤੇ ਅੱਗ ਉੱਤੇ ਲੱਕੜਾਂ ਰੱਖਣ।