16ਜੇਕਰ ਕੱਚਾ ਮਾਸ ਬਦਲ ਜਾਂਦਾ ਹੈ ਅਤੇ ਚਿੱਟਾ ਹੋ ਜਾਂਦਾ ਹੈ, ਤਾਂ ਉਹ ਜਾਜਕ ਕੋਲ ਫਿਰ ਆਵੇ।
17ਜਾਜਕ ਉਸ ਦੀ ਜਾਂਚ ਕਰੇ ਅਤੇ ਵੇਖੇ ਅਤੇ ਜੇ ਜ਼ਖਮ ਚਿੱਟਾ ਹੋ ਗਿਆ ਹੋਵੇ ਤਾਂ ਜਾਜਕ ਉਸ ਵਿਅਕਤੀ ਨੂੰ ਸ਼ੁੱਧ ਠਹਿਰਾਵੇਗਾ, ਫਿਰ ਉਹ ਸਾਫ਼ ਹੋ ਜਾਵੇਗਾ।
18“ਜਦੋਂ ਕਿਸੇ ਦੀ ਚਮੜੀ ਉੱਤੇ ਫੋੜਾ ਆ ਜਾਂਦਾ ਹੈ ਅਤੇ ਉਹ ਠੀਕ ਹੋ ਜਾਂਦਾ ਹੈ,
19ਅਤੇ ਫੋੜੇ ਦੇ ਥਾਂ ਤੇ ਕੋਈ ਚਿੱਟੀ ਸੋਜ, ਜਾਂ ਚਿੱਟਾ-ਲਾਲ ਦਾਗ ਵਿਖਾਈ ਦੇਵੇ ਤਾਂ ਉਹ ਜਾਜਕ ਨੂੰ ਵਿਖਾਇਆ ਜਾਵੇ।
20ਜਾਜਕ ਉਸ ਦੀ ਜਾਂਚ ਕਰੇ ਅਤੇ ਜੇਕਰ ਉਹ ਸੋਜ ਚਮੜੀ ਤੋਂ ਜ਼ਿਆਦਾ ਡੂੰਘੀ ਜਾਪਦੀ ਹੈ ਅਤੇ ਉਸ ਦੇ ਵਾਲ ਚਿੱਟੇ ਹੋ ਗਏ ਹੋਣ, ਤਾਂ ਜਾਜਕ ਉਸ ਵਿਅਕਤੀ ਨੂੰ ਅਸ਼ੁੱਧ ਕਰਾਰ ਦੇਵੇ ਕਿਉਂ ਜੋ ਇਹ ਫੋੜੇ ਵਿੱਚੋਂ ਨਿੱਕਲਿਆ ਹੋਇਆ ਕੋੜ੍ਹ ਦਾ ਰੋਗ ਹੈ।