ਲੇਵਿਆਂ 13

ਜਾਜਕ ਉਸ ਦੀ ਜਾਂਚ ਕਰੇ ਅਤੇ ਜੇਕਰ ਉਹ ਸੋਜ ਚਮੜੀ ਤੋਂ ਜ਼ਿਆਦਾ ਡੂੰਘੀ ਜਾਪਦੀ ਹੈ ਅਤੇ ਉਸ ਦੇ ਵਾਲ ਚਿੱਟੇ ਹੋ ਗਏ ਹੋਣ, ਤਾਂ ਜਾਜਕ ਉਸ ਵਿਅਕਤੀ ਨੂੰ ਅਸ਼ੁੱਧ ਕਰਾਰ ਦੇਵੇ ਕਿਉਂ ਜੋ ਇਹ ਫੋੜੇ ਵਿੱਚੋਂ ਨਿੱਕਲਿਆ ਹੋਇਆ ਕੋੜ੍ਹ ਦਾ ਰੋਗ ਹੈ।

Leviticus 13:20 (UKJV) And if, when the priest sees it, behold, it be in sight lower than the skin, and the hair thereof be turned white; the priest shall pronounce him unclean: it is a plague of leprosy broken out of the boil.

18“ਜਦੋਂ ਕਿਸੇ ਦੀ ਚਮੜੀ ਉੱਤੇ ਫੋੜਾ ਆ ਜਾਂਦਾ ਹੈ ਅਤੇ ਉਹ ਠੀਕ ਹੋ ਜਾਂਦਾ ਹੈ,

19ਅਤੇ ਫੋੜੇ ਦੇ ਥਾਂ ਤੇ ਕੋਈ ਚਿੱਟੀ ਸੋਜ, ਜਾਂ ਚਿੱਟਾ-ਲਾਲ ਦਾਗ ਵਿਖਾਈ ਦੇਵੇ ਤਾਂ ਉਹ ਜਾਜਕ ਨੂੰ ਵਿਖਾਇਆ ਜਾਵੇ।

20ਜਾਜਕ ਉਸ ਦੀ ਜਾਂਚ ਕਰੇ ਅਤੇ ਜੇਕਰ ਉਹ ਸੋਜ ਚਮੜੀ ਤੋਂ ਜ਼ਿਆਦਾ ਡੂੰਘੀ ਜਾਪਦੀ ਹੈ ਅਤੇ ਉਸ ਦੇ ਵਾਲ ਚਿੱਟੇ ਹੋ ਗਏ ਹੋਣ, ਤਾਂ ਜਾਜਕ ਉਸ ਵਿਅਕਤੀ ਨੂੰ ਅਸ਼ੁੱਧ ਕਰਾਰ ਦੇਵੇ ਕਿਉਂ ਜੋ ਇਹ ਫੋੜੇ ਵਿੱਚੋਂ ਨਿੱਕਲਿਆ ਹੋਇਆ ਕੋੜ੍ਹ ਦਾ ਰੋਗ ਹੈ।

21ਪਰ ਜੇ ਜਾਜਕ ਉਸ ਦੀ ਜਾਂਚ ਕਰੇ, ਉਸ ਵਿੱਚ ਕੋਈ ਚਿੱਟੇ ਵਾਲ ਨਹੀਂ ਹੈ ਅਤੇ ਇਹ ਚਮੜੀ ਤੋਂ ਵੱਧ ਡੂੰਘਾ ਨਹੀਂ ਹੈ ਅਤੇ ਫਿੱਕਾ ਪੈ ਗਿਆ ਹੈ, ਤਾਂ ਜਾਜਕ ਉਸ ਨੂੰ ਸੱਤ ਦਿਨਾਂ ਲਈ ਅਲੱਗ ਕਰ ਦੇਵੇ।

22ਜੇਕਰ ਇਹ ਚਮੜੀ ਵਿੱਚ ਫੈਲਦਾ ਹੈ ਤਾਂ ਜਾਜਕ ਉਹਨਾਂ ਨੂੰ ਅਸ਼ੁੱਧ ਕਰਾਰ ਦੇਵੇ, ਇਹ ਇੱਕ ਕੋੜ੍ਹ ਦੀ ਬਿਮਾਰੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.