ਲੇਵਿਆਂ 13

ਪਰ ਜੇ ਜਾਜਕ ਉਸ ਦੀ ਜਾਂਚ ਕਰੇ, ਉਸ ਵਿੱਚ ਕੋਈ ਚਿੱਟੇ ਵਾਲ ਨਹੀਂ ਹੈ ਅਤੇ ਇਹ ਚਮੜੀ ਤੋਂ ਵੱਧ ਡੂੰਘਾ ਨਹੀਂ ਹੈ ਅਤੇ ਫਿੱਕਾ ਪੈ ਗਿਆ ਹੈ, ਤਾਂ ਜਾਜਕ ਉਸ ਨੂੰ ਸੱਤ ਦਿਨਾਂ ਲਈ ਅਲੱਗ ਕਰ ਦੇਵੇ।

Leviticus 13:21 (UKJV) But if the priest look on it, and, behold, there be no white hairs therein, and if it be not lower than the skin, but be somewhat dark; then the priest shall shut him up seven days:

19ਅਤੇ ਫੋੜੇ ਦੇ ਥਾਂ ਤੇ ਕੋਈ ਚਿੱਟੀ ਸੋਜ, ਜਾਂ ਚਿੱਟਾ-ਲਾਲ ਦਾਗ ਵਿਖਾਈ ਦੇਵੇ ਤਾਂ ਉਹ ਜਾਜਕ ਨੂੰ ਵਿਖਾਇਆ ਜਾਵੇ।

20ਜਾਜਕ ਉਸ ਦੀ ਜਾਂਚ ਕਰੇ ਅਤੇ ਜੇਕਰ ਉਹ ਸੋਜ ਚਮੜੀ ਤੋਂ ਜ਼ਿਆਦਾ ਡੂੰਘੀ ਜਾਪਦੀ ਹੈ ਅਤੇ ਉਸ ਦੇ ਵਾਲ ਚਿੱਟੇ ਹੋ ਗਏ ਹੋਣ, ਤਾਂ ਜਾਜਕ ਉਸ ਵਿਅਕਤੀ ਨੂੰ ਅਸ਼ੁੱਧ ਕਰਾਰ ਦੇਵੇ ਕਿਉਂ ਜੋ ਇਹ ਫੋੜੇ ਵਿੱਚੋਂ ਨਿੱਕਲਿਆ ਹੋਇਆ ਕੋੜ੍ਹ ਦਾ ਰੋਗ ਹੈ।

21ਪਰ ਜੇ ਜਾਜਕ ਉਸ ਦੀ ਜਾਂਚ ਕਰੇ, ਉਸ ਵਿੱਚ ਕੋਈ ਚਿੱਟੇ ਵਾਲ ਨਹੀਂ ਹੈ ਅਤੇ ਇਹ ਚਮੜੀ ਤੋਂ ਵੱਧ ਡੂੰਘਾ ਨਹੀਂ ਹੈ ਅਤੇ ਫਿੱਕਾ ਪੈ ਗਿਆ ਹੈ, ਤਾਂ ਜਾਜਕ ਉਸ ਨੂੰ ਸੱਤ ਦਿਨਾਂ ਲਈ ਅਲੱਗ ਕਰ ਦੇਵੇ।

22ਜੇਕਰ ਇਹ ਚਮੜੀ ਵਿੱਚ ਫੈਲਦਾ ਹੈ ਤਾਂ ਜਾਜਕ ਉਹਨਾਂ ਨੂੰ ਅਸ਼ੁੱਧ ਕਰਾਰ ਦੇਵੇ, ਇਹ ਇੱਕ ਕੋੜ੍ਹ ਦੀ ਬਿਮਾਰੀ ਹੈ।

23ਪਰ ਜੇਕਰ ਉਹ ਦਾਗ ਨਾ ਬਦਲਿਆ ਹੋਵੇ ਅਤੇ ਨਾ ਫੈਲਿਆ ਹੋਵੇ, ਤਾਂ ਇਹ ਫੋੜੇ ਦਾ ਇੱਕ ਦਾਗ ਹੈ ਅਤੇ ਜਾਜਕ ਉਹਨਾਂ ਨੂੰ ਸ਼ੁੱਧ ਕਰਾਰ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.