ਲੇਵਿਆਂ 13

ਪਰ ਜੇਕਰ ਉਹ ਦਾਗ ਨਾ ਬਦਲਿਆ ਹੋਵੇ ਅਤੇ ਨਾ ਫੈਲਿਆ ਹੋਵੇ, ਤਾਂ ਇਹ ਫੋੜੇ ਦਾ ਇੱਕ ਦਾਗ ਹੈ ਅਤੇ ਜਾਜਕ ਉਹਨਾਂ ਨੂੰ ਸ਼ੁੱਧ ਕਰਾਰ ਦੇਵੇ।

Leviticus 13:23 (UKJV) But if the bright spot stay in his place, and spread not, it is a burning boil; and the priest shall pronounce him clean.

21ਪਰ ਜੇ ਜਾਜਕ ਉਸ ਦੀ ਜਾਂਚ ਕਰੇ, ਉਸ ਵਿੱਚ ਕੋਈ ਚਿੱਟੇ ਵਾਲ ਨਹੀਂ ਹੈ ਅਤੇ ਇਹ ਚਮੜੀ ਤੋਂ ਵੱਧ ਡੂੰਘਾ ਨਹੀਂ ਹੈ ਅਤੇ ਫਿੱਕਾ ਪੈ ਗਿਆ ਹੈ, ਤਾਂ ਜਾਜਕ ਉਸ ਨੂੰ ਸੱਤ ਦਿਨਾਂ ਲਈ ਅਲੱਗ ਕਰ ਦੇਵੇ।

22ਜੇਕਰ ਇਹ ਚਮੜੀ ਵਿੱਚ ਫੈਲਦਾ ਹੈ ਤਾਂ ਜਾਜਕ ਉਹਨਾਂ ਨੂੰ ਅਸ਼ੁੱਧ ਕਰਾਰ ਦੇਵੇ, ਇਹ ਇੱਕ ਕੋੜ੍ਹ ਦੀ ਬਿਮਾਰੀ ਹੈ।

23ਪਰ ਜੇਕਰ ਉਹ ਦਾਗ ਨਾ ਬਦਲਿਆ ਹੋਵੇ ਅਤੇ ਨਾ ਫੈਲਿਆ ਹੋਵੇ, ਤਾਂ ਇਹ ਫੋੜੇ ਦਾ ਇੱਕ ਦਾਗ ਹੈ ਅਤੇ ਜਾਜਕ ਉਹਨਾਂ ਨੂੰ ਸ਼ੁੱਧ ਕਰਾਰ ਦੇਵੇ।

24“ਜਦੋਂ ਕਿਸੇ ਦੀ ਚਮੜੀ ਤੇ ਜਲਣ ਦਾ ਦਾਗ ਹੋਵੇ ਅਤੇ ਸੜੇ ਹੋਏ ਜ਼ਖਮ ਵਿੱਚ ਚਿੱਟਾ ਜਾਂ ਕੁਝ ਲਾਲ-ਚਿੱਟਾ ਦਾਗ ਹੋਵੇ,

25ਜਾਜਕ ਉਸ ਦੀ ਜਾਂਚ ਕਰੇ ਅਤੇ ਵੇਖੇ, ਅਤੇ ਜੇਕਰ ਉਸ ਦਾਗ ਵਾਲੇ ਸਥਾਨ ਦੇ ਵਾਲ ਚਿੱਟੇ ਹੋ ਗਏ ਹਨ ਅਤੇ ਉਹ ਚਮੜੀ ਨਾਲੋਂ ਡੂੰਘੇ ਜਾਪਦੇ ਹਨ, ਤਾਂ ਇਹ ਇੱਕ ਅਸ਼ੁੱਧ ਰੋਗ ਹੈ ਜੋ ਸੜਨ ਨਾਲ ਫੁੱਟਿਆ ਹੈ। ਜਾਜਕ ਉਸ ਨੂੰ ਅਸ਼ੁੱਧ ਕਰਾਰ ਦੇਵੇ, ਇਹ ਇੱਕ ਕੋੜ੍ਹ ਦੀ ਬਿਮਾਰੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.