ਲੇਵਿਆਂ 13

“ਜਦੋਂ ਕਿਸੇ ਵੀ ਵਿਅਕਤੀ ਦੀ ਚਮੜੀ ਉੱਤੇ ਸੋਜ ਜਾਂ ਧੱਫੜ ਜਾਂ ਚਮਕਦਾਰ ਦਾਗ ਹੋਵੇ ਜੋ ਕਿ ਚਮੜੀ ਵਿੱਚ ਕੋੜ੍ਹ ਵਰਗਾ ਵਿਖਾਈ ਦੇਵੇ, ਤਾਂ ਉਸਨੂੰ ਹਾਰੋਨ ਜਾਜਕ ਜਾਂ ਉਸਦੇ ਪੁੱਤਰਾਂ ਵਿੱਚੋਂ ਇੱਕ ਕੋਲ ਲਿਆਂਦਾ ਜਾਵੇ ਜੋ ਜਾਜਕ ਹੋਵੇ।

Leviticus 13:2 (UKJV) When a man shall have in the skin of his flesh a rising, a scab, or bright spot, and it be in the skin of his flesh like the plague of leprosy; then he shall be brought unto Aaron the priest, or unto one of his sons the priests:

1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,

2“ਜਦੋਂ ਕਿਸੇ ਵੀ ਵਿਅਕਤੀ ਦੀ ਚਮੜੀ ਉੱਤੇ ਸੋਜ ਜਾਂ ਧੱਫੜ ਜਾਂ ਚਮਕਦਾਰ ਦਾਗ ਹੋਵੇ ਜੋ ਕਿ ਚਮੜੀ ਵਿੱਚ ਕੋੜ੍ਹ ਵਰਗਾ ਵਿਖਾਈ ਦੇਵੇ, ਤਾਂ ਉਸਨੂੰ ਹਾਰੋਨ ਜਾਜਕ ਜਾਂ ਉਸਦੇ ਪੁੱਤਰਾਂ ਵਿੱਚੋਂ ਇੱਕ ਕੋਲ ਲਿਆਂਦਾ ਜਾਵੇ ਜੋ ਜਾਜਕ ਹੋਵੇ।

3ਜਾਜਕ ਨੂੰ ਚਮੜੀ ਦੇ ਫੋੜੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਫੋੜੇ ਦੇ ਵਾਲ ਚਿੱਟੇ ਹੋ ਗਏ ਹੋਣ ਅਤੇ ਜ਼ਖਮ ਚਮੜੀ ਨਾਲੋਂ ਡੂੰਘਾ ਦਿਖਾਈ ਦੇਵੇ, ਤਾਂ ਇਹ ਕੋੜ੍ਹ ਦੀ ਬਿਮਾਰੀ ਹੈ। ਜਦੋਂ ਜਾਜਕ ਉਸ ਵਿਅਕਤੀ ਦੀ ਜਾਂਚ ਕਰੇ, ਤਾਂ ਉਸ ਨੂੰ ਵੇਖ ਕੇ ਅਸ਼ੁੱਧ ਆਖੇ।

4ਜੇਕਰ ਚਮੜੀ ਦਾ ਉਹ ਦਾਗ ਚਿੱਟਾ ਹੋਵੇ, ਪਰ ਚਮੜੀ ਤੋਂ ਜ਼ਿਆਦਾ ਡੂੰਘਾ ਦਿਖਾਈ ਨਾ ਦੇਵੇ, ਅਤੇ ਉਸ ਦੇ ਵਾਲ ਚਿੱਟੇ ਨਾ ਹੋਏ ਹੋਣ, ਤਾਂ ਜਾਜਕ ਉਸ ਵਿਅਕਤੀ ਨੂੰ ਸੱਤ ਦਿਨਾਂ ਲਈ ਅਲੱਗ ਰੱਖੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.