ਲੇਵਿਆਂ 13

ਜੇਕਰ ਚਮੜੀ ਦਾ ਉਹ ਦਾਗ ਚਿੱਟਾ ਹੋਵੇ, ਪਰ ਚਮੜੀ ਤੋਂ ਜ਼ਿਆਦਾ ਡੂੰਘਾ ਦਿਖਾਈ ਨਾ ਦੇਵੇ, ਅਤੇ ਉਸ ਦੇ ਵਾਲ ਚਿੱਟੇ ਨਾ ਹੋਏ ਹੋਣ, ਤਾਂ ਜਾਜਕ ਉਸ ਵਿਅਕਤੀ ਨੂੰ ਸੱਤ ਦਿਨਾਂ ਲਈ ਅਲੱਗ ਰੱਖੇ।

Leviticus 13:4 (UKJV) If the bright spot be white in the skin of his flesh, and in sight be not deeper than the skin, and the hair thereof be not turned white; then the priest shall shut up him that has the plague seven days:

2“ਜਦੋਂ ਕਿਸੇ ਵੀ ਵਿਅਕਤੀ ਦੀ ਚਮੜੀ ਉੱਤੇ ਸੋਜ ਜਾਂ ਧੱਫੜ ਜਾਂ ਚਮਕਦਾਰ ਦਾਗ ਹੋਵੇ ਜੋ ਕਿ ਚਮੜੀ ਵਿੱਚ ਕੋੜ੍ਹ ਵਰਗਾ ਵਿਖਾਈ ਦੇਵੇ, ਤਾਂ ਉਸਨੂੰ ਹਾਰੋਨ ਜਾਜਕ ਜਾਂ ਉਸਦੇ ਪੁੱਤਰਾਂ ਵਿੱਚੋਂ ਇੱਕ ਕੋਲ ਲਿਆਂਦਾ ਜਾਵੇ ਜੋ ਜਾਜਕ ਹੋਵੇ।

3ਜਾਜਕ ਨੂੰ ਚਮੜੀ ਦੇ ਫੋੜੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਫੋੜੇ ਦੇ ਵਾਲ ਚਿੱਟੇ ਹੋ ਗਏ ਹੋਣ ਅਤੇ ਜ਼ਖਮ ਚਮੜੀ ਨਾਲੋਂ ਡੂੰਘਾ ਦਿਖਾਈ ਦੇਵੇ, ਤਾਂ ਇਹ ਕੋੜ੍ਹ ਦੀ ਬਿਮਾਰੀ ਹੈ। ਜਦੋਂ ਜਾਜਕ ਉਸ ਵਿਅਕਤੀ ਦੀ ਜਾਂਚ ਕਰੇ, ਤਾਂ ਉਸ ਨੂੰ ਵੇਖ ਕੇ ਅਸ਼ੁੱਧ ਆਖੇ।

4ਜੇਕਰ ਚਮੜੀ ਦਾ ਉਹ ਦਾਗ ਚਿੱਟਾ ਹੋਵੇ, ਪਰ ਚਮੜੀ ਤੋਂ ਜ਼ਿਆਦਾ ਡੂੰਘਾ ਦਿਖਾਈ ਨਾ ਦੇਵੇ, ਅਤੇ ਉਸ ਦੇ ਵਾਲ ਚਿੱਟੇ ਨਾ ਹੋਏ ਹੋਣ, ਤਾਂ ਜਾਜਕ ਉਸ ਵਿਅਕਤੀ ਨੂੰ ਸੱਤ ਦਿਨਾਂ ਲਈ ਅਲੱਗ ਰੱਖੇ।

5ਸੱਤਵੇਂ ਦਿਨ ਜਾਜਕ ਉਸ ਦੀ ਜਾਂਚ ਕਰੇ ਅਤੇ ਜੇ ਉਹ ਵੇਖੇ ਕਿ ਜ਼ਖਮ ਬਦਲਿਆ ਨਹੀਂ ਹੈ ਅਤੇ ਚਮੜੀ ਵਿੱਚ ਨਹੀਂ ਫੈਲਿਆ ਹੈ, ਤਾਂ ਉਸਨੂੰ ਹੋਰ ਸੱਤ ਦਿਨਾਂ ਲਈ ਅਲੱਗ ਕਰੇ।

6ਸੱਤਵੇਂ ਦਿਨ, ਜਾਜਕ ਉਸ ਦੀ ਦੁਬਾਰਾ ਜਾਂਚ ਕਰੇ, ਅਤੇ ਜੇਕਰ ਜ਼ਖਮ ਫਿੱਕਾ ਪੈ ਗਿਆ ਹੋਵੇ ਅਤੇ ਚਮੜੀ ਵਿੱਚ ਨਾ ਫੈਲਿਆ ਹੋਵੇ, ਤਾਂ ਜਾਜਕ ਉਸਨੂੰ ਸ਼ੁੱਧ ਐਲਾਨ ਕਰੇ। ਇਹ ਸਿਰਫ ਇੱਕ ਧੱਫੜ ਹੈ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ੁੱਧ ਹੋ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.