ਲੇਵਿਆਂ 13

ਜਾਜਕ ਨੂੰ ਚਮੜੀ ਦੇ ਫੋੜੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਫੋੜੇ ਦੇ ਵਾਲ ਚਿੱਟੇ ਹੋ ਗਏ ਹੋਣ ਅਤੇ ਜ਼ਖਮ ਚਮੜੀ ਨਾਲੋਂ ਡੂੰਘਾ ਦਿਖਾਈ ਦੇਵੇ, ਤਾਂ ਇਹ ਕੋੜ੍ਹ ਦੀ ਬਿਮਾਰੀ ਹੈ। ਜਦੋਂ ਜਾਜਕ ਉਸ ਵਿਅਕਤੀ ਦੀ ਜਾਂਚ ਕਰੇ, ਤਾਂ ਉਸ ਨੂੰ ਵੇਖ ਕੇ ਅਸ਼ੁੱਧ ਆਖੇ।

Leviticus 13:3 (UKJV) And the priest shall look on the plague in the skin of the flesh: and when the hair in the plague is turned white, and the plague in sight be deeper than the skin of his flesh, it is a plague of leprosy: and the priest shall look on him, and pronounce him unclean.

1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,

2“ਜਦੋਂ ਕਿਸੇ ਵੀ ਵਿਅਕਤੀ ਦੀ ਚਮੜੀ ਉੱਤੇ ਸੋਜ ਜਾਂ ਧੱਫੜ ਜਾਂ ਚਮਕਦਾਰ ਦਾਗ ਹੋਵੇ ਜੋ ਕਿ ਚਮੜੀ ਵਿੱਚ ਕੋੜ੍ਹ ਵਰਗਾ ਵਿਖਾਈ ਦੇਵੇ, ਤਾਂ ਉਸਨੂੰ ਹਾਰੋਨ ਜਾਜਕ ਜਾਂ ਉਸਦੇ ਪੁੱਤਰਾਂ ਵਿੱਚੋਂ ਇੱਕ ਕੋਲ ਲਿਆਂਦਾ ਜਾਵੇ ਜੋ ਜਾਜਕ ਹੋਵੇ।

3ਜਾਜਕ ਨੂੰ ਚਮੜੀ ਦੇ ਫੋੜੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਫੋੜੇ ਦੇ ਵਾਲ ਚਿੱਟੇ ਹੋ ਗਏ ਹੋਣ ਅਤੇ ਜ਼ਖਮ ਚਮੜੀ ਨਾਲੋਂ ਡੂੰਘਾ ਦਿਖਾਈ ਦੇਵੇ, ਤਾਂ ਇਹ ਕੋੜ੍ਹ ਦੀ ਬਿਮਾਰੀ ਹੈ। ਜਦੋਂ ਜਾਜਕ ਉਸ ਵਿਅਕਤੀ ਦੀ ਜਾਂਚ ਕਰੇ, ਤਾਂ ਉਸ ਨੂੰ ਵੇਖ ਕੇ ਅਸ਼ੁੱਧ ਆਖੇ।

4ਜੇਕਰ ਚਮੜੀ ਦਾ ਉਹ ਦਾਗ ਚਿੱਟਾ ਹੋਵੇ, ਪਰ ਚਮੜੀ ਤੋਂ ਜ਼ਿਆਦਾ ਡੂੰਘਾ ਦਿਖਾਈ ਨਾ ਦੇਵੇ, ਅਤੇ ਉਸ ਦੇ ਵਾਲ ਚਿੱਟੇ ਨਾ ਹੋਏ ਹੋਣ, ਤਾਂ ਜਾਜਕ ਉਸ ਵਿਅਕਤੀ ਨੂੰ ਸੱਤ ਦਿਨਾਂ ਲਈ ਅਲੱਗ ਰੱਖੇ।

5ਸੱਤਵੇਂ ਦਿਨ ਜਾਜਕ ਉਸ ਦੀ ਜਾਂਚ ਕਰੇ ਅਤੇ ਜੇ ਉਹ ਵੇਖੇ ਕਿ ਜ਼ਖਮ ਬਦਲਿਆ ਨਹੀਂ ਹੈ ਅਤੇ ਚਮੜੀ ਵਿੱਚ ਨਹੀਂ ਫੈਲਿਆ ਹੈ, ਤਾਂ ਉਸਨੂੰ ਹੋਰ ਸੱਤ ਦਿਨਾਂ ਲਈ ਅਲੱਗ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.