16“ ‘ਜਦੋਂ ਕਿਸੇ ਮਨੁੱਖ ਦਾ ਵੀਰਜ ਨਿਕਲਦਾ ਹੈ, ਤਾਂ ਉਸਨੂੰ ਆਪਣੇ ਸਾਰੇ ਸਰੀਰ ਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਹੈ, ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
17ਜਿਸ ਕੱਪੜੇ ਜਾਂ ਚਮੜੇ ਉੱਤੇ ਵੀਰਜ ਹੋਵੇ, ਉਸ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
18ਜਦੋਂ ਕੋਈ ਆਦਮੀ ਕਿਸੇ ਔਰਤ ਨਾਲ ਜਿਨਸੀ ਸੰਬੰਧ ਰੱਖਦਾ ਹੈ ਅਤੇ ਉਸ ਵਿੱਚੋਂ ਵੀਰਜ ਨਿਕਲਦਾ ਹੈ, ਤਾਂ ਦੋਹਾਂ ਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
19“ ‘ਜਦੋਂ ਕਿਸੇ ਔਰਤ ਦਾ ਖੂਨ ਨਿਯਮਤ ਤੌਰ ਤੇ ਵਗਦਾ ਹੈ, ਤਾਂ ਉਸਦੀ ਮਾਹਵਾਰੀ ਦੀ ਅਸ਼ੁੱਧਤਾ ਸੱਤ ਦਿਨਾਂ ਤੱਕ ਰਹੇਗੀ ਅਤੇ ਜੋ ਕੋਈ ਉਸਨੂੰ ਛੂਹੇਗਾ ਸ਼ਾਮ ਤੱਕ ਅਸ਼ੁੱਧ ਰਹੇਗਾ।
20“ ‘ਮਾਹਵਾਰੀ ਦੇ ਦੌਰਾਨ ਉਹ ਜਿਸ ਚੀਜ਼ ਉੱਤੇ ਲੇਟਦੀ ਹੈ ਉਹ ਅਸ਼ੁੱਧ ਹੋਵੇਗੀ ਅਤੇ ਜਿਸ ਚੀਜ਼ ਉੱਤੇ ਉਹ ਬੈਠਦੀ ਹੈ ਉਹ ਅਸ਼ੁੱਧ ਹੋਵੇਗੀ।