18ਜਦੋਂ ਕੋਈ ਆਦਮੀ ਕਿਸੇ ਔਰਤ ਨਾਲ ਜਿਨਸੀ ਸੰਬੰਧ ਰੱਖਦਾ ਹੈ ਅਤੇ ਉਸ ਵਿੱਚੋਂ ਵੀਰਜ ਨਿਕਲਦਾ ਹੈ, ਤਾਂ ਦੋਹਾਂ ਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
19“ ‘ਜਦੋਂ ਕਿਸੇ ਔਰਤ ਦਾ ਖੂਨ ਨਿਯਮਤ ਤੌਰ ਤੇ ਵਗਦਾ ਹੈ, ਤਾਂ ਉਸਦੀ ਮਾਹਵਾਰੀ ਦੀ ਅਸ਼ੁੱਧਤਾ ਸੱਤ ਦਿਨਾਂ ਤੱਕ ਰਹੇਗੀ ਅਤੇ ਜੋ ਕੋਈ ਉਸਨੂੰ ਛੂਹੇਗਾ ਸ਼ਾਮ ਤੱਕ ਅਸ਼ੁੱਧ ਰਹੇਗਾ।
20“ ‘ਮਾਹਵਾਰੀ ਦੇ ਦੌਰਾਨ ਉਹ ਜਿਸ ਚੀਜ਼ ਉੱਤੇ ਲੇਟਦੀ ਹੈ ਉਹ ਅਸ਼ੁੱਧ ਹੋਵੇਗੀ ਅਤੇ ਜਿਸ ਚੀਜ਼ ਉੱਤੇ ਉਹ ਬੈਠਦੀ ਹੈ ਉਹ ਅਸ਼ੁੱਧ ਹੋਵੇਗੀ।
21ਜੋ ਕੋਈ ਵੀ ਉਸਦੇ ਬਿਸਤਰੇ ਨੂੰ ਛੂਹਦਾ ਹੈ, ਉਹ ਅਸ਼ੁੱਧ ਹੋਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ।
22ਜੇਕਰ ਕੋਈ ਵਿਅਕਤੀ ਕਿਸੇ ਵੀ ਚੀਜ਼ ਨੂੰ ਛੂੰਹਦਾ ਹੈ ਜਿਸ ਤੇ ਉਹ ਬੈਠਦੀ ਹੈ, ਉਹ ਅਸ਼ੁੱਧ ਹੋ ਜਾਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ।