16ਅਤੇ ਉਹ ਇਸਰਾਏਲੀਆਂ ਦੀ ਅਲੱਗ-ਅਲੱਗ ਅਸ਼ੁੱਧਤਾਈ, ਅਤੇ ਉਨ੍ਹਾਂ ਦੇ ਪਾਪਾਂ, ਅਤੇ ਉਨ੍ਹਾਂ ਦੇ ਸਾਰੇ ਅਪਰਾਧਾਂ ਦੇ ਕਾਰਨ, ਪਵਿੱਤਰ ਸਥਾਨ ਦੇ ਲਈ ਪ੍ਰਾਸਚਿਤ ਕਰੇ ਅਤੇ ਇਸੇ ਤਰ੍ਹਾਂ ਹੀ ਉਹ ਮੰਡਲੀ ਦੇ ਡੇਰੇ ਦੇ ਲਈ ਕਰੇ ਜਿਹੜਾ ਉਨ੍ਹਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ।
17ਜਦੋਂ ਹਾਰੋਨ ਅੱਤ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਜਾਂਦਾ ਹੈ, ਉਦੋਂ ਤੋਂ ਕੋਈ ਵੀ ਮੰਡਲੀ ਦੇ ਤੰਬੂ ਵਿੱਚ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹ ਆਪਣੇ ਲਈ, ਆਪਣੇ ਘਰਾਣੇ ਅਤੇ ਇਸਰਾਏਲ ਦੀ ਸਾਰੀ ਕੌਮ ਲਈ ਪ੍ਰਾਸਚਿਤ ਕਰ ਕੇ ਬਾਹਰ ਨਾ ਆ ਜਾਵੇ।
18“ਫਿਰ ਉਹ ਜਗਵੇਦੀ ਕੋਲ ਬਾਹਰ ਆਵੇਗਾ ਜੋ ਯਾਹਵੇਹ ਦੇ ਸਾਹਮਣੇ ਹੈ ਅਤੇ ਉਸ ਲਈ ਪ੍ਰਾਸਚਿਤ ਕਰੇਗਾ। ਉਸ ਨੂੰ ਬਲਦ ਦੇ ਲਹੂ ਅਤੇ ਬੱਕਰੀ ਦੇ ਲਹੂ ਵਿੱਚੋਂ ਕੁਝ ਲੈ ਕੇ ਜਗਵੇਦੀ ਦੇ ਸਾਰੇ ਸਿੰਗਾਂ ਉੱਤੇ ਅਤੇ ਆਲੇ-ਦੁਆਲੇ ਛਿੜਕੇ।
19ਉਹ ਕੁਝ ਲਹੂ ਆਪਣੀ ਉਂਗਲੀ ਨਾਲ ਉਸ ਉੱਤੇ ਸੱਤ ਵਾਰੀ ਛਿੜਕੇ ਤਾਂ ਜੋ ਇਸ ਨੂੰ ਸ਼ੁੱਧ ਕੀਤਾ ਜਾ ਸਕੇ ਅਤੇ ਇਸਰਾਏਲੀਆਂ ਦੀ ਅਸ਼ੁੱਧਤਾ ਤੋਂ ਪਵਿੱਤਰ ਕੀਤਾ ਜਾ ਸਕੇ।
20“ਜਦੋਂ ਹਾਰੋਨ ਅੱਤ ਪਵਿੱਤਰ ਸਥਾਨ, ਮੰਡਲੀ ਦੇ ਤੰਬੂ ਅਤੇ ਜਗਵੇਦੀ ਲਈ ਪ੍ਰਾਸਚਿਤ ਕਰ ਲਵੇ, ਤਾਂ ਉਹ ਜਿਉਂਦੇ ਬੱਕਰੇ ਨੂੰ ਅੱਗੇ ਲਿਆਵੇ।