ਲੇਵਿਆਂ 16

ਜਦੋਂ ਹਾਰੋਨ ਅੱਤ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਜਾਂਦਾ ਹੈ, ਉਦੋਂ ਤੋਂ ਕੋਈ ਵੀ ਮੰਡਲੀ ਦੇ ਤੰਬੂ ਵਿੱਚ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹ ਆਪਣੇ ਲਈ, ਆਪਣੇ ਘਰਾਣੇ ਅਤੇ ਇਸਰਾਏਲ ਦੀ ਸਾਰੀ ਕੌਮ ਲਈ ਪ੍ਰਾਸਚਿਤ ਕਰ ਕੇ ਬਾਹਰ ਨਾ ਆ ਜਾਵੇ।

Leviticus 16:17 (UKJV) And there shall be no man in the tabernacle of the congregation when he goes in to make an atonement in the holy place, until he comes out, and have made an atonement for himself, and for his household, and for all the congregation of Israel.

15“ਫਿਰ ਉਹ ਲੋਕਾਂ ਦੇ ਪਾਪ ਬਲੀ ਲਈ ਬੱਕਰੇ ਨੂੰ ਵੱਢੇ ਅਤੇ ਉਸਦਾ ਲਹੂ ਪਰਦੇ ਦੇ ਅੰਦਰ ਲਿਆਵੇ ਅਤੇ ਉਸੇ ਤਰ੍ਹਾਂ ਹੀ ਕਰੇ ਜਿਵੇਂ ਉਸਨੇ ਬਲਦ ਦੇ ਲਹੂ ਨਾਲ ਕੀਤਾ ਸੀ: ਉਸਨੂੰ ਪ੍ਰਾਸਚਿਤ ਦੇ ਸਰਪੋਸ਼ ਉੱਤੇ ਅਤੇ ਉਸਦੇ ਅੱਗੇ ਛਿੜਕੇ।

16ਅਤੇ ਉਹ ਇਸਰਾਏਲੀਆਂ ਦੀ ਅਲੱਗ-ਅਲੱਗ ਅਸ਼ੁੱਧਤਾਈ, ਅਤੇ ਉਨ੍ਹਾਂ ਦੇ ਪਾਪਾਂ, ਅਤੇ ਉਨ੍ਹਾਂ ਦੇ ਸਾਰੇ ਅਪਰਾਧਾਂ ਦੇ ਕਾਰਨ, ਪਵਿੱਤਰ ਸਥਾਨ ਦੇ ਲਈ ਪ੍ਰਾਸਚਿਤ ਕਰੇ ਅਤੇ ਇਸੇ ਤਰ੍ਹਾਂ ਹੀ ਉਹ ਮੰਡਲੀ ਦੇ ਡੇਰੇ ਦੇ ਲਈ ਕਰੇ ਜਿਹੜਾ ਉਨ੍ਹਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ।

17ਜਦੋਂ ਹਾਰੋਨ ਅੱਤ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਜਾਂਦਾ ਹੈ, ਉਦੋਂ ਤੋਂ ਕੋਈ ਵੀ ਮੰਡਲੀ ਦੇ ਤੰਬੂ ਵਿੱਚ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹ ਆਪਣੇ ਲਈ, ਆਪਣੇ ਘਰਾਣੇ ਅਤੇ ਇਸਰਾਏਲ ਦੀ ਸਾਰੀ ਕੌਮ ਲਈ ਪ੍ਰਾਸਚਿਤ ਕਰ ਕੇ ਬਾਹਰ ਨਾ ਆ ਜਾਵੇ।

18“ਫਿਰ ਉਹ ਜਗਵੇਦੀ ਕੋਲ ਬਾਹਰ ਆਵੇਗਾ ਜੋ ਯਾਹਵੇਹ ਦੇ ਸਾਹਮਣੇ ਹੈ ਅਤੇ ਉਸ ਲਈ ਪ੍ਰਾਸਚਿਤ ਕਰੇਗਾ। ਉਸ ਨੂੰ ਬਲਦ ਦੇ ਲਹੂ ਅਤੇ ਬੱਕਰੀ ਦੇ ਲਹੂ ਵਿੱਚੋਂ ਕੁਝ ਲੈ ਕੇ ਜਗਵੇਦੀ ਦੇ ਸਾਰੇ ਸਿੰਗਾਂ ਉੱਤੇ ਅਤੇ ਆਲੇ-ਦੁਆਲੇ ਛਿੜਕੇ।

19ਉਹ ਕੁਝ ਲਹੂ ਆਪਣੀ ਉਂਗਲੀ ਨਾਲ ਉਸ ਉੱਤੇ ਸੱਤ ਵਾਰੀ ਛਿੜਕੇ ਤਾਂ ਜੋ ਇਸ ਨੂੰ ਸ਼ੁੱਧ ਕੀਤਾ ਜਾ ਸਕੇ ਅਤੇ ਇਸਰਾਏਲੀਆਂ ਦੀ ਅਸ਼ੁੱਧਤਾ ਤੋਂ ਪਵਿੱਤਰ ਕੀਤਾ ਜਾ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.