ਲੇਵਿਆਂ 16

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਆਪਣੇ ਭਰਾ ਹਾਰੋਨ ਨੂੰ ਦੱਸ ਕਿ ਜਦੋਂ ਵੀ ਉਹ ਸੰਦੂਕ ਉੱਤੇ ਪ੍ਰਾਸਚਿਤ ਦੇ ਢੱਕਣ ਦੇ ਸਾਹਮਣੇ ਪਰਦੇ ਦੇ ਪਿੱਛੇ ਅੱਤ ਪਵਿੱਤਰ ਸਥਾਨ ਵਿੱਚ ਜਦੋਂ ਵੀ ਜੀ ਚਾਹੇ ਉਹ ਨਾ ਆਵੇ, ਨਹੀਂ ਤਾਂ ਉਹ ਮਰ ਜਾਵੇਗਾ। ਕਿਉਂਕਿ ਮੈਂ ਪ੍ਰਾਸਚਿਤ ਦੇ ਢੱਕਣ ਉੱਤੇ ਬੱਦਲ ਵਿੱਚ ਪ੍ਰਗਟ ਹੋਵਾਂਗਾ।

Leviticus 16:2 (UKJV) And the LORD said unto Moses, Speak unto Aaron your brother, that he comes not at all times into the holy place within the vail before the mercy seat, which is upon the ark; that he die not: for I will appear in the cloud upon the mercy seat.

1ਯਾਹਵੇਹ ਨੇ ਮੋਸ਼ੇਹ ਨਾਲ ਹਾਰੋਨ ਦੇ ਦੋ ਪੁੱਤਰਾਂ ਦੀ ਮੌਤ ਤੋਂ ਬਾਅਦ ਗੱਲ ਕੀਤੀ, ਜਿਹੜੇ ਯਹੋਵਾਹ ਦੀ ਹਜ਼ੂਰੀ ਵਿੱਚ ਆਉਣ ਅਤੇ ਉਸਦੇ ਸਾਹਮਣੇ ਗਲਤ ਅੱਗ ਸਾੜਨ ਤੋਂ ਬਾਅਦ ਮਰ ਗਏ।

2ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਆਪਣੇ ਭਰਾ ਹਾਰੋਨ ਨੂੰ ਦੱਸ ਕਿ ਜਦੋਂ ਵੀ ਉਹ ਸੰਦੂਕ ਉੱਤੇ ਪ੍ਰਾਸਚਿਤ ਦੇ ਢੱਕਣ ਦੇ ਸਾਹਮਣੇ ਪਰਦੇ ਦੇ ਪਿੱਛੇ ਅੱਤ ਪਵਿੱਤਰ ਸਥਾਨ ਵਿੱਚ ਜਦੋਂ ਵੀ ਜੀ ਚਾਹੇ ਉਹ ਨਾ ਆਵੇ, ਨਹੀਂ ਤਾਂ ਉਹ ਮਰ ਜਾਵੇਗਾ। ਕਿਉਂਕਿ ਮੈਂ ਪ੍ਰਾਸਚਿਤ ਦੇ ਢੱਕਣ ਉੱਤੇ ਬੱਦਲ ਵਿੱਚ ਪ੍ਰਗਟ ਹੋਵਾਂਗਾ।

3“ਹਾਰੋਨ ਅੱਤ ਪਵਿੱਤਰ ਸਥਾਨ ਵਿੱਚ ਇਸ ਤਰ੍ਹਾਂ ਪ੍ਰਵੇਸ਼ ਕਰੇ ਸਭ ਤੋਂ ਪਹਿਲਾਂ ਉਹ ਪਾਪ ਦੀ ਭੇਟ ਲਈ ਇੱਕ ਬਲਦ ਅਤੇ ਹੋਮ ਦੀ ਭੇਟ ਲਈ ਇੱਕ ਭੇਡੂ ਲਿਆਵੇ।

4ਉਹ ਪਵਿੱਤਰ ਸੂਤੀ ਦੇ ਕੱਪੜੇ ਪਹਿਨਣੇ, ਉਸ ਨੂੰ ਸਰੀਰ ਤੇ ਸੂਤੀ ਕੱਛਾ ਪਹਿਨੇ; ਉਸਨੂੰ ਆਪਣੇ ਆਲੇ-ਦੁਆਲੇ ਸੂਤੀ ਦੀ ਸ਼ੀਸ਼ੀ ਬੰਨ੍ਹਣੀ ਚਾਹੀਦੀ ਹੈ ਅਤੇ ਸੁੱਤੀ ਦੀ ਪੱਗ ਬੰਨ੍ਹਣੀ ਚਾਹੀਦੀ ਹੈ। ਇਹ ਪਵਿੱਤਰ ਵਸਤਰ ਹਨ, ਇਸ ਲਈ ਉਸਨੂੰ ਪਹਿਨਣ ਤੋਂ ਪਹਿਲਾਂ ਉਸਨੂੰ ਆਪਣੇ ਆਪ ਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.