ਲੇਵਿਆਂ 16

ਯਾਹਵੇਹ ਨੇ ਮੋਸ਼ੇਹ ਨਾਲ ਹਾਰੋਨ ਦੇ ਦੋ ਪੁੱਤਰਾਂ ਦੀ ਮੌਤ ਤੋਂ ਬਾਅਦ ਗੱਲ ਕੀਤੀ, ਜਿਹੜੇ ਯਹੋਵਾਹ ਦੀ ਹਜ਼ੂਰੀ ਵਿੱਚ ਆਉਣ ਅਤੇ ਉਸਦੇ ਸਾਹਮਣੇ ਗਲਤ ਅੱਗ ਸਾੜਨ ਤੋਂ ਬਾਅਦ ਮਰ ਗਏ।

Leviticus 16:1 (UKJV) And the LORD spoke unto Moses after the death of the two sons of Aaron, when they offered before the LORD, and died;

1ਯਾਹਵੇਹ ਨੇ ਮੋਸ਼ੇਹ ਨਾਲ ਹਾਰੋਨ ਦੇ ਦੋ ਪੁੱਤਰਾਂ ਦੀ ਮੌਤ ਤੋਂ ਬਾਅਦ ਗੱਲ ਕੀਤੀ, ਜਿਹੜੇ ਯਹੋਵਾਹ ਦੀ ਹਜ਼ੂਰੀ ਵਿੱਚ ਆਉਣ ਅਤੇ ਉਸਦੇ ਸਾਹਮਣੇ ਗਲਤ ਅੱਗ ਸਾੜਨ ਤੋਂ ਬਾਅਦ ਮਰ ਗਏ।

2ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਆਪਣੇ ਭਰਾ ਹਾਰੋਨ ਨੂੰ ਦੱਸ ਕਿ ਜਦੋਂ ਵੀ ਉਹ ਸੰਦੂਕ ਉੱਤੇ ਪ੍ਰਾਸਚਿਤ ਦੇ ਢੱਕਣ ਦੇ ਸਾਹਮਣੇ ਪਰਦੇ ਦੇ ਪਿੱਛੇ ਅੱਤ ਪਵਿੱਤਰ ਸਥਾਨ ਵਿੱਚ ਜਦੋਂ ਵੀ ਜੀ ਚਾਹੇ ਉਹ ਨਾ ਆਵੇ, ਨਹੀਂ ਤਾਂ ਉਹ ਮਰ ਜਾਵੇਗਾ। ਕਿਉਂਕਿ ਮੈਂ ਪ੍ਰਾਸਚਿਤ ਦੇ ਢੱਕਣ ਉੱਤੇ ਬੱਦਲ ਵਿੱਚ ਪ੍ਰਗਟ ਹੋਵਾਂਗਾ।

3“ਹਾਰੋਨ ਅੱਤ ਪਵਿੱਤਰ ਸਥਾਨ ਵਿੱਚ ਇਸ ਤਰ੍ਹਾਂ ਪ੍ਰਵੇਸ਼ ਕਰੇ ਸਭ ਤੋਂ ਪਹਿਲਾਂ ਉਹ ਪਾਪ ਦੀ ਭੇਟ ਲਈ ਇੱਕ ਬਲਦ ਅਤੇ ਹੋਮ ਦੀ ਭੇਟ ਲਈ ਇੱਕ ਭੇਡੂ ਲਿਆਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.