22ਉਹ ਬੱਕਰਾ ਉਹਨਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਕਿਸੇ ਉਜਾੜ ਸਥਾਨ ਨੂੰ ਚੱਲਿਆ ਜਾਵੇ; ਅਤੇ ਆਦਮੀ ਇਸਨੂੰ ਉਜਾੜ ਵਿੱਚ ਛੱਡ ਦੇਵੇ।
23“ਫਿਰ ਹਾਰੋਨ ਨੂੰ ਮੰਡਲੀ ਵਾਲੇ ਤੰਬੂ ਵਿੱਚ ਜਾਣਾ ਚਾਹੀਦਾ ਹੈ ਅਤੇ ਅੱਤ ਪਵਿੱਤਰ ਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਸ ਕਤਾਨੀ ਦੇ ਕੱਪੜਿਆਂ ਨੂੰ ਲਾਹ ਦੇਵੇ ਅਤੇ ਉਹ ਉਹਨਾਂ ਨੂੰ ਉੱਥੇ ਹੀ ਛੱਡ ਦੇਵੇ।
24ਉਹ ਪਵਿੱਤਰ ਅਸਥਾਨ ਵਿੱਚ ਆਪਣੇ ਆਪ ਨੂੰ ਪਾਣੀ ਨਾਲ ਇਸ਼ਨਾਨ ਕਰੇ ਅਤੇ ਆਪਣੇ ਸਧਾਰਨ ਕੱਪੜੇ ਪਾਵੇ। ਤਦ ਉਹ ਬਾਹਰ ਆ ਕੇ ਆਪਣੇ ਲਈ ਅਤੇ ਲੋਕਾਂ ਲਈ ਹੋਮ ਦੀ ਭੇਟ ਚੜ੍ਹਾਵੇ ਤਾਂ ਜੋ ਉਹ ਆਪਣੇ ਲਈ ਅਤੇ ਲੋਕਾਂ ਲਈ ਪ੍ਰਾਸਚਿਤ ਕਰੇ।
25ਉਹ ਪਾਪ ਦੀ ਭੇਟ ਦੀ ਚਰਬੀ ਨੂੰ ਵੀ ਜਗਵੇਦੀ ਉੱਤੇ ਸਾੜ ਦੇਵੇ।
26“ਅਤੇ ਜਿਹੜਾ ਮਨੁੱਖ ਉਸ ਬੱਕਰੇ ਨੂੰ ਅਜਾਜੇਲ ਲਈ ਛੱਡ ਕੇ ਆਇਆ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਫਿਰ ਡੇਰੇ ਵਿੱਚ ਆਵੇ।