ਲੇਵਿਆਂ 16

“ਅਤੇ ਜਿਹੜਾ ਮਨੁੱਖ ਉਸ ਬੱਕਰੇ ਨੂੰ ਅਜਾਜੇਲ ਲਈ ਛੱਡ ਕੇ ਆਇਆ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਫਿਰ ਡੇਰੇ ਵਿੱਚ ਆਵੇ।

Leviticus 16:26 (UKJV) And he that let go the goat for the scapegoat shall wash his clothes, and bathe his flesh in water, and afterward come into the camp.

24ਉਹ ਪਵਿੱਤਰ ਅਸਥਾਨ ਵਿੱਚ ਆਪਣੇ ਆਪ ਨੂੰ ਪਾਣੀ ਨਾਲ ਇਸ਼ਨਾਨ ਕਰੇ ਅਤੇ ਆਪਣੇ ਸਧਾਰਨ ਕੱਪੜੇ ਪਾਵੇ। ਤਦ ਉਹ ਬਾਹਰ ਆ ਕੇ ਆਪਣੇ ਲਈ ਅਤੇ ਲੋਕਾਂ ਲਈ ਹੋਮ ਦੀ ਭੇਟ ਚੜ੍ਹਾਵੇ ਤਾਂ ਜੋ ਉਹ ਆਪਣੇ ਲਈ ਅਤੇ ਲੋਕਾਂ ਲਈ ਪ੍ਰਾਸਚਿਤ ਕਰੇ।

25ਉਹ ਪਾਪ ਦੀ ਭੇਟ ਦੀ ਚਰਬੀ ਨੂੰ ਵੀ ਜਗਵੇਦੀ ਉੱਤੇ ਸਾੜ ਦੇਵੇ।

26“ਅਤੇ ਜਿਹੜਾ ਮਨੁੱਖ ਉਸ ਬੱਕਰੇ ਨੂੰ ਅਜਾਜੇਲ ਲਈ ਛੱਡ ਕੇ ਆਇਆ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਫਿਰ ਡੇਰੇ ਵਿੱਚ ਆਵੇ।

27ਪਾਪ ਦੀ ਭੇਟ ਲਈ ਬਲਦ ਅਤੇ ਬੱਕਰਾ, ਜਿਨ੍ਹਾਂ ਦਾ ਲਹੂ ਪ੍ਰਾਸਚਿਤ ਕਰਨ ਲਈ ਅੱਤ ਪਵਿੱਤਰ ਸਥਾਨ ਵਿੱਚ ਲਿਆਂਦਾ ਗਿਆ ਸੀ, ਡੇਰੇ ਤੋਂ ਬਾਹਰ ਲੈ ਜਾਣਾ ਚਾਹੀਦਾ ਹੈ; ਉਹਨਾਂ ਦੀਆਂ ਖੱਲਾਂ, ਮਾਸ ਅਤੇ ਅੰਤੜੀਆਂ ਨੂੰ ਸਾੜ ਦਿੱਤਾ ਜਾਵੇ।

28ਜਿਹੜਾ ਆਦਮੀ ਉਹਨਾਂ ਨੂੰ ਸਾੜਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਫਿਰ ਬਾਅਦ ਵਿੱਚ ਉਹ ਡੇਰੇ ਵਿੱਚ ਆ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.