ਲੇਵਿਆਂ 16

ਪਾਪ ਦੀ ਭੇਟ ਲਈ ਬਲਦ ਅਤੇ ਬੱਕਰਾ, ਜਿਨ੍ਹਾਂ ਦਾ ਲਹੂ ਪ੍ਰਾਸਚਿਤ ਕਰਨ ਲਈ ਅੱਤ ਪਵਿੱਤਰ ਸਥਾਨ ਵਿੱਚ ਲਿਆਂਦਾ ਗਿਆ ਸੀ, ਡੇਰੇ ਤੋਂ ਬਾਹਰ ਲੈ ਜਾਣਾ ਚਾਹੀਦਾ ਹੈ; ਉਹਨਾਂ ਦੀਆਂ ਖੱਲਾਂ, ਮਾਸ ਅਤੇ ਅੰਤੜੀਆਂ ਨੂੰ ਸਾੜ ਦਿੱਤਾ ਜਾਵੇ।

Leviticus 16:27 (UKJV) And the bullock for the sin offering, and the goat for the sin offering, whose blood was brought in to make atonement in the holy place, shall one carry forth without the camp; and they shall burn in the fire their skins, and their flesh, and their dung.

25ਉਹ ਪਾਪ ਦੀ ਭੇਟ ਦੀ ਚਰਬੀ ਨੂੰ ਵੀ ਜਗਵੇਦੀ ਉੱਤੇ ਸਾੜ ਦੇਵੇ।

26“ਅਤੇ ਜਿਹੜਾ ਮਨੁੱਖ ਉਸ ਬੱਕਰੇ ਨੂੰ ਅਜਾਜੇਲ ਲਈ ਛੱਡ ਕੇ ਆਇਆ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਫਿਰ ਡੇਰੇ ਵਿੱਚ ਆਵੇ।

27ਪਾਪ ਦੀ ਭੇਟ ਲਈ ਬਲਦ ਅਤੇ ਬੱਕਰਾ, ਜਿਨ੍ਹਾਂ ਦਾ ਲਹੂ ਪ੍ਰਾਸਚਿਤ ਕਰਨ ਲਈ ਅੱਤ ਪਵਿੱਤਰ ਸਥਾਨ ਵਿੱਚ ਲਿਆਂਦਾ ਗਿਆ ਸੀ, ਡੇਰੇ ਤੋਂ ਬਾਹਰ ਲੈ ਜਾਣਾ ਚਾਹੀਦਾ ਹੈ; ਉਹਨਾਂ ਦੀਆਂ ਖੱਲਾਂ, ਮਾਸ ਅਤੇ ਅੰਤੜੀਆਂ ਨੂੰ ਸਾੜ ਦਿੱਤਾ ਜਾਵੇ।

28ਜਿਹੜਾ ਆਦਮੀ ਉਹਨਾਂ ਨੂੰ ਸਾੜਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਫਿਰ ਬਾਅਦ ਵਿੱਚ ਉਹ ਡੇਰੇ ਵਿੱਚ ਆ ਸਕਦਾ ਹੈ।

29“ਇਹ ਤੁਹਾਡੇ ਲਈ ਇੱਕ ਸਥਾਈ ਨਿਯਮ ਹੈ; ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਸੀਂ ਆਪਣੇ ਆਪ ਤੋਂ ਇਨਕਾਰ ਕਰਨਾ ਅਤੇ ਕੋਈ ਕੰਮ ਨਹੀਂ ਕਰਨਾ, ਭਾਵੇਂ ਤੁਹਾਡੇ ਵਿੱਚ ਜੰਮਿਆ ਹੋਇਆ ਹੋਵੇ ਜਾਂ ਕੋਈ ਪਰਦੇਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.