29“ਇਹ ਤੁਹਾਡੇ ਲਈ ਇੱਕ ਸਥਾਈ ਨਿਯਮ ਹੈ; ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਸੀਂ ਆਪਣੇ ਆਪ ਤੋਂ ਇਨਕਾਰ ਕਰਨਾ ਅਤੇ ਕੋਈ ਕੰਮ ਨਹੀਂ ਕਰਨਾ, ਭਾਵੇਂ ਤੁਹਾਡੇ ਵਿੱਚ ਜੰਮਿਆ ਹੋਇਆ ਹੋਵੇ ਜਾਂ ਕੋਈ ਪਰਦੇਸੀ,
30ਕਿਉਂਕਿ ਉਸ ਦਿਨ ਤੁਹਾਡੇ ਲਈ ਪ੍ਰਾਸਚਿਤ ਕੀਤਾ ਜਾਵੇਗਾ, ਤੁਹਾਨੂੰ ਸ਼ੁੱਧ ਕਰਨ ਲਈ। ਤਦ, ਯਾਹਵੇਹ ਅੱਗੇ, ਤੁਸੀਂ ਆਪਣੇ ਸਾਰੇ ਪਾਪਾਂ ਤੋਂ ਸ਼ੁੱਧ ਹੋ ਜਾਵੋਗੇ।
31ਇਹ ਸਬਤ ਦੇ ਆਰਾਮ ਦਾ ਦਿਨ ਹੈ, ਅਤੇ ਤੁਹਾਨੂੰ ਆਪਣੇ ਆਪ ਨੂੰ ਇਨਕਾਰ ਕਰਨਾ ਚਾਹੀਦਾ ਹੈ, ਇਹ ਇੱਕ ਸਥਾਈ ਨਿਯਮ ਹੈ।
32ਜਾਜਕ ਜੋ ਮਸਹ ਕੀਤਾ ਗਿਆ ਹੈ ਅਤੇ ਆਪਣੇ ਪਿਤਾ ਦੇ ਬਾਅਦ ਪ੍ਰਧਾਨ ਜਾਜਕ ਵਜੋਂ ਨਿਯੁਕਤ ਕੀਤਾ ਗਿਆ ਹੈ, ਉਸਨੂੰ ਪ੍ਰਾਸਚਿਤ ਕਰਨਾ ਹੈ। ਉਹ ਕਤਾਨ ਦੇ ਪਵਿੱਤਰ ਬਸਤਰਾਂ ਨੂੰ ਪਹਿਨੇ।
33ਅਤੇ ਅੱਤ ਪਵਿੱਤਰ ਸਥਾਨ ਲਈ, ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਲਈ ਅਤੇ ਜਾਜਕਾਂ ਅਤੇ ਸਮਾਜ ਦੇ ਸਾਰੇ ਲੋਕਾਂ ਲਈ ਪ੍ਰਾਸਚਿਤ ਕਰੇ।