ਲੇਵਿਆਂ 16

ਕਿਉਂਕਿ ਉਸ ਦਿਨ ਤੁਹਾਡੇ ਲਈ ਪ੍ਰਾਸਚਿਤ ਕੀਤਾ ਜਾਵੇਗਾ, ਤੁਹਾਨੂੰ ਸ਼ੁੱਧ ਕਰਨ ਲਈ। ਤਦ, ਯਾਹਵੇਹ ਅੱਗੇ, ਤੁਸੀਂ ਆਪਣੇ ਸਾਰੇ ਪਾਪਾਂ ਤੋਂ ਸ਼ੁੱਧ ਹੋ ਜਾਵੋਗੇ।

Leviticus 16:30 (UKJV) For on that day shall the priest make an atonement for you, to cleanse you, that all of you may be clean from all your sins before the LORD.

28ਜਿਹੜਾ ਆਦਮੀ ਉਹਨਾਂ ਨੂੰ ਸਾੜਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਫਿਰ ਬਾਅਦ ਵਿੱਚ ਉਹ ਡੇਰੇ ਵਿੱਚ ਆ ਸਕਦਾ ਹੈ।

29“ਇਹ ਤੁਹਾਡੇ ਲਈ ਇੱਕ ਸਥਾਈ ਨਿਯਮ ਹੈ; ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਸੀਂ ਆਪਣੇ ਆਪ ਤੋਂ ਇਨਕਾਰ ਕਰਨਾ ਅਤੇ ਕੋਈ ਕੰਮ ਨਹੀਂ ਕਰਨਾ, ਭਾਵੇਂ ਤੁਹਾਡੇ ਵਿੱਚ ਜੰਮਿਆ ਹੋਇਆ ਹੋਵੇ ਜਾਂ ਕੋਈ ਪਰਦੇਸੀ,

30ਕਿਉਂਕਿ ਉਸ ਦਿਨ ਤੁਹਾਡੇ ਲਈ ਪ੍ਰਾਸਚਿਤ ਕੀਤਾ ਜਾਵੇਗਾ, ਤੁਹਾਨੂੰ ਸ਼ੁੱਧ ਕਰਨ ਲਈ। ਤਦ, ਯਾਹਵੇਹ ਅੱਗੇ, ਤੁਸੀਂ ਆਪਣੇ ਸਾਰੇ ਪਾਪਾਂ ਤੋਂ ਸ਼ੁੱਧ ਹੋ ਜਾਵੋਗੇ।

31ਇਹ ਸਬਤ ਦੇ ਆਰਾਮ ਦਾ ਦਿਨ ਹੈ, ਅਤੇ ਤੁਹਾਨੂੰ ਆਪਣੇ ਆਪ ਨੂੰ ਇਨਕਾਰ ਕਰਨਾ ਚਾਹੀਦਾ ਹੈ, ਇਹ ਇੱਕ ਸਥਾਈ ਨਿਯਮ ਹੈ।

32ਜਾਜਕ ਜੋ ਮਸਹ ਕੀਤਾ ਗਿਆ ਹੈ ਅਤੇ ਆਪਣੇ ਪਿਤਾ ਦੇ ਬਾਅਦ ਪ੍ਰਧਾਨ ਜਾਜਕ ਵਜੋਂ ਨਿਯੁਕਤ ਕੀਤਾ ਗਿਆ ਹੈ, ਉਸਨੂੰ ਪ੍ਰਾਸਚਿਤ ਕਰਨਾ ਹੈ। ਉਹ ਕਤਾਨ ਦੇ ਪਵਿੱਤਰ ਬਸਤਰਾਂ ਨੂੰ ਪਹਿਨੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.