ਲੇਵਿਆਂ 16

ਜਾਜਕ ਜੋ ਮਸਹ ਕੀਤਾ ਗਿਆ ਹੈ ਅਤੇ ਆਪਣੇ ਪਿਤਾ ਦੇ ਬਾਅਦ ਪ੍ਰਧਾਨ ਜਾਜਕ ਵਜੋਂ ਨਿਯੁਕਤ ਕੀਤਾ ਗਿਆ ਹੈ, ਉਸਨੂੰ ਪ੍ਰਾਸਚਿਤ ਕਰਨਾ ਹੈ। ਉਹ ਕਤਾਨ ਦੇ ਪਵਿੱਤਰ ਬਸਤਰਾਂ ਨੂੰ ਪਹਿਨੇ।

Leviticus 16:32 (UKJV) And the priest, whom he shall anoint, and whom he shall consecrate to minister in the priest's office in his father's position, shall make the atonement, and shall put on the linen clothes, even the holy garments:

30ਕਿਉਂਕਿ ਉਸ ਦਿਨ ਤੁਹਾਡੇ ਲਈ ਪ੍ਰਾਸਚਿਤ ਕੀਤਾ ਜਾਵੇਗਾ, ਤੁਹਾਨੂੰ ਸ਼ੁੱਧ ਕਰਨ ਲਈ। ਤਦ, ਯਾਹਵੇਹ ਅੱਗੇ, ਤੁਸੀਂ ਆਪਣੇ ਸਾਰੇ ਪਾਪਾਂ ਤੋਂ ਸ਼ੁੱਧ ਹੋ ਜਾਵੋਗੇ।

31ਇਹ ਸਬਤ ਦੇ ਆਰਾਮ ਦਾ ਦਿਨ ਹੈ, ਅਤੇ ਤੁਹਾਨੂੰ ਆਪਣੇ ਆਪ ਨੂੰ ਇਨਕਾਰ ਕਰਨਾ ਚਾਹੀਦਾ ਹੈ, ਇਹ ਇੱਕ ਸਥਾਈ ਨਿਯਮ ਹੈ।

32ਜਾਜਕ ਜੋ ਮਸਹ ਕੀਤਾ ਗਿਆ ਹੈ ਅਤੇ ਆਪਣੇ ਪਿਤਾ ਦੇ ਬਾਅਦ ਪ੍ਰਧਾਨ ਜਾਜਕ ਵਜੋਂ ਨਿਯੁਕਤ ਕੀਤਾ ਗਿਆ ਹੈ, ਉਸਨੂੰ ਪ੍ਰਾਸਚਿਤ ਕਰਨਾ ਹੈ। ਉਹ ਕਤਾਨ ਦੇ ਪਵਿੱਤਰ ਬਸਤਰਾਂ ਨੂੰ ਪਹਿਨੇ।

33ਅਤੇ ਅੱਤ ਪਵਿੱਤਰ ਸਥਾਨ ਲਈ, ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਲਈ ਅਤੇ ਜਾਜਕਾਂ ਅਤੇ ਸਮਾਜ ਦੇ ਸਾਰੇ ਲੋਕਾਂ ਲਈ ਪ੍ਰਾਸਚਿਤ ਕਰੇ।

34“ਇਹ ਤੁਹਾਡੇ ਲਈ ਇੱਕ ਸਥਾਈ ਨਿਯਮ ਹੋਵੇਗਾ: ਇਸਰਾਏਲੀਆਂ ਦੇ ਸਾਰੇ ਪਾਪਾਂ ਲਈ ਪ੍ਰਾਸਚਿਤ ਸਾਲ ਵਿੱਚ ਇੱਕ ਵਾਰ ਕੀਤਾ ਜਾਣਾ ਚਾਹੀਦਾ ਹੈ।” ਅਤੇ ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਉਵੇਂ ਹੀ ਕੀਤਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.