ਲੇਵਿਆਂ 18

ਇਸ ਲਈ ਤੁਸੀਂ ਮੇਰੇ ਨਿਯਮਾਂ ਬਿਧੀਆਂ ਦੀ ਪਾਲਨਾ ਕਰਨਾ ਕਿਉਂਕਿ ਜਿਹੜਾ ਵਿਅਕਤੀ ਇਹਨਾਂ ਨੂੰ ਮੰਨਦਾ ਹੈ ਉਹ ਇਹਨਾਂ ਕਰਕੇ ਜੀਉਂਦਾ ਰਹੇਗਾ, ਮੈਂ ਹੀ ਯਾਹਵੇਹ ਹਾਂ।

Leviticus 18:5 (UKJV) All of you shall therefore keep my statutes, and my judgments: which if a man do, he shall live in them: I am the LORD.

3ਤੁਸੀਂ ਮਿਸਰ ਦੇ ਦੇਸ਼ ਦੇ ਕੰਮਾਂ ਦੇ ਅਨੁਸਾਰ ਨਾ ਕਰਨਾ, ਜਿਸ ਦੇ ਵਿੱਚ ਤੁਸੀਂ ਵੱਸਦੇ ਸੀ ਅਤੇ ਨਾ ਕਨਾਨ ਦੇ ਕੰਮਾਂ ਦੇ ਅਨੁਸਾਰ ਕਰਨਾ, ਜਿੱਥੇ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ ਅਤੇ ਨਾ ਹੀ ਤੁਸੀਂ ਉਹਨਾਂ ਦੀਆਂ ਰੀਤਾਂ ਅਨੁਸਾਰ ਚੱਲਣਾ।

4ਤੁਸੀਂ ਮੇਰੇ ਨਿਯਮਾਂ ਨੂੰ ਮੰਨਣਾ ਅਤੇ ਜਿੱਥੇ ਤੁਸੀਂ ਰਹਿੰਦੇ ਹੋ, ਮੇਰੀਆਂ ਹੀ ਬਿਧੀਆਂ ਨੂੰ ਮੰਨ ਕੇ ਉਹਨਾਂ ਦੇ ਅਨੁਸਾਰ ਚੱਲਣਾ ਕਿਉਂ ਜੋ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।

5ਇਸ ਲਈ ਤੁਸੀਂ ਮੇਰੇ ਨਿਯਮਾਂ ਬਿਧੀਆਂ ਦੀ ਪਾਲਨਾ ਕਰਨਾ ਕਿਉਂਕਿ ਜਿਹੜਾ ਵਿਅਕਤੀ ਇਹਨਾਂ ਨੂੰ ਮੰਨਦਾ ਹੈ ਉਹ ਇਹਨਾਂ ਕਰਕੇ ਜੀਉਂਦਾ ਰਹੇਗਾ, ਮੈਂ ਹੀ ਯਾਹਵੇਹ ਹਾਂ।

6“ ‘ਕਿਸੇ ਨੂੰ ਵੀ ਜਿਨਸੀ ਸੰਬੰਧ ਬਣਾਉਣ ਲਈ ਕਿਸੇ ਨਜ਼ਦੀਕੀ ਰਿਸ਼ਤੇਦਾਰ ਕੋਲ ਨਹੀਂ ਜਾਣਾ ਚਾਹੀਦਾ, ਮੈਂ ਹੀ ਯਾਹਵੇਹ ਹਾਂ।

7“ ‘ਆਪਣੀ ਮਾਂ ਨਾਲ ਜਿਨਸੀ ਸੰਬੰਧ ਬਣਾ ਕੇ ਆਪਣੇ ਪਿਤਾ ਦਾ ਅਪਮਾਨ ਨਾ ਕਰੋ, ਉਹ ਤੇਰੀ ਮਾਂ ਹੈ ਇਸ ਲਈ ਉਸ ਨਾਲ ਸੰਬੰਧ ਨਾ ਰੱਖ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.