5ਇਸ ਲਈ ਤੁਸੀਂ ਮੇਰੇ ਨਿਯਮਾਂ ਬਿਧੀਆਂ ਦੀ ਪਾਲਨਾ ਕਰਨਾ ਕਿਉਂਕਿ ਜਿਹੜਾ ਵਿਅਕਤੀ ਇਹਨਾਂ ਨੂੰ ਮੰਨਦਾ ਹੈ ਉਹ ਇਹਨਾਂ ਕਰਕੇ ਜੀਉਂਦਾ ਰਹੇਗਾ, ਮੈਂ ਹੀ ਯਾਹਵੇਹ ਹਾਂ।
6“ ‘ਕਿਸੇ ਨੂੰ ਵੀ ਜਿਨਸੀ ਸੰਬੰਧ ਬਣਾਉਣ ਲਈ ਕਿਸੇ ਨਜ਼ਦੀਕੀ ਰਿਸ਼ਤੇਦਾਰ ਕੋਲ ਨਹੀਂ ਜਾਣਾ ਚਾਹੀਦਾ, ਮੈਂ ਹੀ ਯਾਹਵੇਹ ਹਾਂ।
7“ ‘ਆਪਣੀ ਮਾਂ ਨਾਲ ਜਿਨਸੀ ਸੰਬੰਧ ਬਣਾ ਕੇ ਆਪਣੇ ਪਿਤਾ ਦਾ ਅਪਮਾਨ ਨਾ ਕਰੋ, ਉਹ ਤੇਰੀ ਮਾਂ ਹੈ ਇਸ ਲਈ ਉਸ ਨਾਲ ਸੰਬੰਧ ਨਾ ਰੱਖ।
8“ ‘ਆਪਣੀ ਸੌਤੇਲੀ ਮਾਂ ਨਾਲ ਜਿਨਸੀ ਸੰਬੰਧ ਨਾ ਰੱਖੀ ਕਿਉਂ ਜੋ ਇਸ ਨਾਲ ਤੁਹਾਡੇ ਪਿਤਾ ਦਾ ਅਪਮਾਨ ਹੋਵੇਗਾ।
9“ ‘ਆਪਣੀ ਭੈਣ ਨਾਲ ਜਿਨਸੀ ਸੰਬੰਧ ਨਾ ਰੱਖ, ਨਾ ਤਾਂ ਤੁਹਾਡੇ ਪਿਤਾ ਦੀ ਧੀ ਜਾਂ ਤੁਹਾਡੀ ਮਾਂ ਦੀ ਧੀ, ਭਾਵੇਂ ਉਹ ਉਸੇ ਘਰ ਵਿੱਚ ਪੈਦਾ ਹੋਈ ਹੋਵੇ ਜਾਂ ਹੋਰ ਕਿਤੇ।