26“ ‘ਕੋਈ ਵੀ ਮਾਸ ਨਾ ਖਾਓ ਜਿਸ ਵਿੱਚ ਅਜੇ ਵੀ ਲਹੂ ਹੋਵੇ। “ ‘ਨਾ ਤੁਸੀਂ ਜਾਦੂ-ਟੋਹਣੇ ਕਰਨਾ ਅਤੇ ਨਾ ਹੀ ਮਹੂਰਤ ਵੇਖਣਾ।
27“ ‘ਆਪਣੇ ਸਿਰ ਦੇ ਸਿਰਿਆਂ ਦੇ ਵਾਲ ਨਾ ਕੱਟੋ ਜਾਂ ਆਪਣੀ ਦਾੜ੍ਹੀ ਦੇ ਕਿਨਾਰਿਆਂ ਨੂੰ ਨਾ ਕੱਟੋ।
28“ ‘ਮੁਰਦਿਆਂ ਲਈ ਆਪਣੇ ਸਰੀਰਾਂ ਨੂੰ ਨਾ ਕੱਟਣਾ ਨਾ ਆਪਣੇ ਉੱਤੇ ਨਿਸ਼ਾਨੀਆਂ ਬਣਾਓ। ਮੈਂ ਯਾਹਵੇਹ ਹਾਂ।
29“ ‘ਆਪਣੀ ਧੀ ਨੂੰ ਵੇਸਵਾ ਬਣਾ ਕੇ ਉਸ ਨੂੰ ਬਦਨਾਮ ਨਾ ਕਰਨਾ, ਨਹੀਂ ਤਾਂ ਦੇਸ਼ ਵੇਸਵਾ ਵੱਲ ਮੁੜ ਜਾਵੇਗਾ ਅਤੇ ਦੁਸ਼ਟਤਾ ਨਾਲ ਭਰ ਜਾਵੇਗਾ।
30“ ‘ਮੇਰੇ ਸਬਤ ਦੀ ਪਾਲਣਾ ਕਰੋ ਅਤੇ ਮੇਰੇ ਪਵਿੱਤਰ ਅਸਥਾਨ ਦਾ ਸਤਿਕਾਰ ਕਰਨਾ। ਮੈਂ ਯਾਹਵੇਹ ਹਾਂ।