ਲੇਵਿਆਂ 2

“ ‘ਜਦੋਂ ਕੋਈ ਯਾਹਵੇਹ ਦੇ ਅੱਗੇ ਮੈਦੇ ਦੀ ਭੇਟ ਚੜ੍ਹਾਵੇ ਤਾਂ ਉਸ ਦੀ ਭੇਟ ਸ਼ੁੱਧ ਆਟੇ ਦੀ ਹੋਵੇ ਅਤੇ ਉਹ ਉਸ ਦੇ ਉੱਤੇ ਤੇਲ ਪਾਵੇ ਅਤੇ ਉਸ ਦੇ ਉੱਤੇ ਲੁਬਾਨ ਰੱਖੇ। ਉਹਨਾਂ ਨੂੰ ਇਸ ਉੱਤੇ ਜ਼ੈਤੂਨ ਦਾ ਤੇਲ ਡੋਲ੍ਹਣਾ ਚਾਹੀਦਾ ਹੈ, ਇਸ ਉੱਤੇ ਧੂਪ ਪਾਉਣੀ ਚਾਹੀਦੀ ਹੈ

Leviticus 2:1 (UKJV) And when any will offer a food offering unto the LORD, his offering shall be of fine flour; and he shall pour oil upon it, and put frankincense thereon:

1“ ‘ਜਦੋਂ ਕੋਈ ਯਾਹਵੇਹ ਦੇ ਅੱਗੇ ਮੈਦੇ ਦੀ ਭੇਟ ਚੜ੍ਹਾਵੇ ਤਾਂ ਉਸ ਦੀ ਭੇਟ ਸ਼ੁੱਧ ਆਟੇ ਦੀ ਹੋਵੇ ਅਤੇ ਉਹ ਉਸ ਦੇ ਉੱਤੇ ਤੇਲ ਪਾਵੇ ਅਤੇ ਉਸ ਦੇ ਉੱਤੇ ਲੁਬਾਨ ਰੱਖੇ। ਉਹਨਾਂ ਨੂੰ ਇਸ ਉੱਤੇ ਜ਼ੈਤੂਨ ਦਾ ਤੇਲ ਡੋਲ੍ਹਣਾ ਚਾਹੀਦਾ ਹੈ, ਇਸ ਉੱਤੇ ਧੂਪ ਪਾਉਣੀ ਚਾਹੀਦੀ ਹੈ

2ਅਤੇ ਇਸਨੂੰ ਹਾਰੋਨ ਦੇ ਜਾਜਕ ਪੁੱਤਰਾਂ ਕੋਲ ਲੈ ਜਾਣ। ਜਾਜਕ ਨੂੰ ਸਾਰੀ ਧੂਪ ਦੇ ਨਾਲ ਇੱਕ ਮੁੱਠੀ ਭਰ ਆਟਾ ਅਤੇ ਤੇਲ ਲੈਣਾ ਚਾਹੀਦਾ ਹੈ ਅਤੇ ਜਾਜਕ ਉਸਨੂੰ ਜਗਵੇਦੀ ਉੱਤੇ ਉਸ ਦੀ ਯਾਦਗਾਰੀ ਲਈ ਯਾਹਵੇਹ ਦੇ ਅੱਗੇ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਕਰਕੇ ਸਾੜੇ।

3ਬਾਕੀ ਅਨਾਜ ਦੀ ਭੇਟ ਹਾਰੋਨ ਅਤੇ ਉਸਦੇ ਪੁੱਤਰਾਂ ਦੀ ਹੈ, ਇਹ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.