1“ ‘ਜਦੋਂ ਕੋਈ ਯਾਹਵੇਹ ਦੇ ਅੱਗੇ ਮੈਦੇ ਦੀ ਭੇਟ ਚੜ੍ਹਾਵੇ ਤਾਂ ਉਸ ਦੀ ਭੇਟ ਸ਼ੁੱਧ ਆਟੇ ਦੀ ਹੋਵੇ ਅਤੇ ਉਹ ਉਸ ਦੇ ਉੱਤੇ ਤੇਲ ਪਾਵੇ ਅਤੇ ਉਸ ਦੇ ਉੱਤੇ ਲੁਬਾਨ ਰੱਖੇ। ਉਹਨਾਂ ਨੂੰ ਇਸ ਉੱਤੇ ਜ਼ੈਤੂਨ ਦਾ ਤੇਲ ਡੋਲ੍ਹਣਾ ਚਾਹੀਦਾ ਹੈ, ਇਸ ਉੱਤੇ ਧੂਪ ਪਾਉਣੀ ਚਾਹੀਦੀ ਹੈ
2ਅਤੇ ਇਸਨੂੰ ਹਾਰੋਨ ਦੇ ਜਾਜਕ ਪੁੱਤਰਾਂ ਕੋਲ ਲੈ ਜਾਣ। ਜਾਜਕ ਨੂੰ ਸਾਰੀ ਧੂਪ ਦੇ ਨਾਲ ਇੱਕ ਮੁੱਠੀ ਭਰ ਆਟਾ ਅਤੇ ਤੇਲ ਲੈਣਾ ਚਾਹੀਦਾ ਹੈ ਅਤੇ ਜਾਜਕ ਉਸਨੂੰ ਜਗਵੇਦੀ ਉੱਤੇ ਉਸ ਦੀ ਯਾਦਗਾਰੀ ਲਈ ਯਾਹਵੇਹ ਦੇ ਅੱਗੇ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਕਰਕੇ ਸਾੜੇ।
3ਬਾਕੀ ਅਨਾਜ ਦੀ ਭੇਟ ਹਾਰੋਨ ਅਤੇ ਉਸਦੇ ਪੁੱਤਰਾਂ ਦੀ ਹੈ, ਇਹ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ।
4“ ‘ਜੇ ਤੁਸੀਂ ਤੰਦੂਰ ਵਿੱਚ ਪਕਾਏ ਹੋਏ ਅਨਾਜ ਦੀ ਭੇਟ ਲਿਆਉਂਦੇ ਹੋ, ਤਾਂ ਇਹ ਸਭ ਤੋਂ ਵਧੀਆ ਆਟਾ ਹੋਵੇ ਜਾਂ ਤਾਂ ਖਮੀਰ ਤੋਂ ਬਿਨਾਂ ਬਣੀਆਂ ਮੋਟੀਆਂ ਰੋਟੀਆਂ, ਜ਼ੈਤੂਨ ਦੇ ਤੇਲ ਵਿੱਚ ਰਲਾਈਆਂ ਹੋਣ ਜਾਂ ਖਮੀਰ ਤੋਂ ਬਿਨਾਂ ਬਣੀਆਂ ਅਤੇ ਜ਼ੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਪਤਲੀਆਂ ਰੋਟੀਆਂ ਹੋਣ।
5ਜੇਕਰ ਤੁਹਾਡੀ ਅਨਾਜ਼ ਦੀ ਭੇਟ ਇੱਕ ਤਵੇ ਉੱਤੇ ਤਿਆਰ ਕੀਤੀ ਜਾਂਦੀ ਹੈ, ਤਾਂ ਇਹ ਤੇਲ ਵਿੱਚ ਰਲੇ ਹੋਏ ਅਤੇ ਖਮੀਰ ਤੋਂ ਬਿਨਾਂ ਸਭ ਤੋਂ ਵਧੀਆ ਆਟੇ ਦਾ ਬਣਿਆ ਹੋਵੇ।