ਲੇਵਿਆਂ 2

ਜੇਕਰ ਤੁਹਾਡੀ ਅਨਾਜ਼ ਦੀ ਭੇਟ ਇੱਕ ਤਵੇ ਉੱਤੇ ਤਿਆਰ ਕੀਤੀ ਜਾਂਦੀ ਹੈ, ਤਾਂ ਇਹ ਤੇਲ ਵਿੱਚ ਰਲੇ ਹੋਏ ਅਤੇ ਖਮੀਰ ਤੋਂ ਬਿਨਾਂ ਸਭ ਤੋਂ ਵਧੀਆ ਆਟੇ ਦਾ ਬਣਿਆ ਹੋਵੇ।

Leviticus 2:5 (UKJV) And if your oblation be a food offering baked in a pan, it shall be of fine flour unleavened, mingled with oil.

3ਬਾਕੀ ਅਨਾਜ ਦੀ ਭੇਟ ਹਾਰੋਨ ਅਤੇ ਉਸਦੇ ਪੁੱਤਰਾਂ ਦੀ ਹੈ, ਇਹ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ।

4“ ‘ਜੇ ਤੁਸੀਂ ਤੰਦੂਰ ਵਿੱਚ ਪਕਾਏ ਹੋਏ ਅਨਾਜ ਦੀ ਭੇਟ ਲਿਆਉਂਦੇ ਹੋ, ਤਾਂ ਇਹ ਸਭ ਤੋਂ ਵਧੀਆ ਆਟਾ ਹੋਵੇ ਜਾਂ ਤਾਂ ਖਮੀਰ ਤੋਂ ਬਿਨਾਂ ਬਣੀਆਂ ਮੋਟੀਆਂ ਰੋਟੀਆਂ, ਜ਼ੈਤੂਨ ਦੇ ਤੇਲ ਵਿੱਚ ਰਲਾਈਆਂ ਹੋਣ ਜਾਂ ਖਮੀਰ ਤੋਂ ਬਿਨਾਂ ਬਣੀਆਂ ਅਤੇ ਜ਼ੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਪਤਲੀਆਂ ਰੋਟੀਆਂ ਹੋਣ।

5ਜੇਕਰ ਤੁਹਾਡੀ ਅਨਾਜ਼ ਦੀ ਭੇਟ ਇੱਕ ਤਵੇ ਉੱਤੇ ਤਿਆਰ ਕੀਤੀ ਜਾਂਦੀ ਹੈ, ਤਾਂ ਇਹ ਤੇਲ ਵਿੱਚ ਰਲੇ ਹੋਏ ਅਤੇ ਖਮੀਰ ਤੋਂ ਬਿਨਾਂ ਸਭ ਤੋਂ ਵਧੀਆ ਆਟੇ ਦਾ ਬਣਿਆ ਹੋਵੇ।

6ਇਸ ਨੂੰ ਚੂਰ ਕੇ ਅਤੇ ਇਸ ਤੇ ਤੇਲ ਪਾਵੀਂ। ਇਹ ਇੱਕ ਅਨਾਜ ਦੀ ਭੇਟ ਹੈ।

7ਜੇਕਰ ਤੁਹਾਡੀ ਅਨਾਜ਼ ਦੀ ਭੇਟ ਨੂੰ ਇੱਕ ਕੜਾਹੀ ਵਿੱਚ ਪਕਾਇਆ ਜਾਂਦਾ ਹੈ, ਤਾਂ ਇਹ ਸਭ ਤੋਂ ਵਧੀਆ ਆਟੇ ਅਤੇ ਕੁਝ ਜ਼ੈਤੂਨ ਦੇ ਤੇਲ ਨਾਲ ਗੁੰਨੇ ਹੋਏ ਅਨਾਜ ਦਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.