ਲੇਵਿਆਂ 2

ਜੇਕਰ ਤੁਹਾਡੀ ਅਨਾਜ਼ ਦੀ ਭੇਟ ਨੂੰ ਇੱਕ ਕੜਾਹੀ ਵਿੱਚ ਪਕਾਇਆ ਜਾਂਦਾ ਹੈ, ਤਾਂ ਇਹ ਸਭ ਤੋਂ ਵਧੀਆ ਆਟੇ ਅਤੇ ਕੁਝ ਜ਼ੈਤੂਨ ਦੇ ਤੇਲ ਨਾਲ ਗੁੰਨੇ ਹੋਏ ਅਨਾਜ ਦਾ ਹੋਵੇ।

Leviticus 2:7 (UKJV) And if your oblation be a food offering baked in the frying pan, it shall be made of fine flour with oil.

5ਜੇਕਰ ਤੁਹਾਡੀ ਅਨਾਜ਼ ਦੀ ਭੇਟ ਇੱਕ ਤਵੇ ਉੱਤੇ ਤਿਆਰ ਕੀਤੀ ਜਾਂਦੀ ਹੈ, ਤਾਂ ਇਹ ਤੇਲ ਵਿੱਚ ਰਲੇ ਹੋਏ ਅਤੇ ਖਮੀਰ ਤੋਂ ਬਿਨਾਂ ਸਭ ਤੋਂ ਵਧੀਆ ਆਟੇ ਦਾ ਬਣਿਆ ਹੋਵੇ।

6ਇਸ ਨੂੰ ਚੂਰ ਕੇ ਅਤੇ ਇਸ ਤੇ ਤੇਲ ਪਾਵੀਂ। ਇਹ ਇੱਕ ਅਨਾਜ ਦੀ ਭੇਟ ਹੈ।

7ਜੇਕਰ ਤੁਹਾਡੀ ਅਨਾਜ਼ ਦੀ ਭੇਟ ਨੂੰ ਇੱਕ ਕੜਾਹੀ ਵਿੱਚ ਪਕਾਇਆ ਜਾਂਦਾ ਹੈ, ਤਾਂ ਇਹ ਸਭ ਤੋਂ ਵਧੀਆ ਆਟੇ ਅਤੇ ਕੁਝ ਜ਼ੈਤੂਨ ਦੇ ਤੇਲ ਨਾਲ ਗੁੰਨੇ ਹੋਏ ਅਨਾਜ ਦਾ ਹੋਵੇ।

8ਇਨ੍ਹਾਂ ਚੀਜ਼ਾਂ ਤੋਂ ਬਣੀ ਅਨਾਜ ਦੀ ਭੇਟ ਨੂੰ ਯਾਹਵੇਹ ਅੱਗੇ ਲਿਆਓ ਅਤੇ ਇਸ ਨੂੰ ਜਾਜਕ ਅੱਗੇ ਪੇਸ਼ ਕਰੋ, ਜੋ ਇਸਨੂੰ ਜਗਵੇਦੀ ਕੋਲ ਲੈ ਜਾਵੇਗਾ।

9ਫਿਰ ਜਾਜਕ ਉਸਨੂੰ ਅਨਾਜ਼ ਦੀ ਭੇਟ ਵਿੱਚੋਂ ਯਾਦਗਾਰੀ ਦਾ ਹਿੱਸਾ ਕੱਢ ਕੇ ਇਸਨੂੰ ਜਗਵੇਦੀ ਉੱਤੇ ਭੋਜਨ ਦੀ ਭੇਟ ਵਜੋਂ ਸਾੜੇ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.