6ਇਸ ਨੂੰ ਚੂਰ ਕੇ ਅਤੇ ਇਸ ਤੇ ਤੇਲ ਪਾਵੀਂ। ਇਹ ਇੱਕ ਅਨਾਜ ਦੀ ਭੇਟ ਹੈ।
7ਜੇਕਰ ਤੁਹਾਡੀ ਅਨਾਜ਼ ਦੀ ਭੇਟ ਨੂੰ ਇੱਕ ਕੜਾਹੀ ਵਿੱਚ ਪਕਾਇਆ ਜਾਂਦਾ ਹੈ, ਤਾਂ ਇਹ ਸਭ ਤੋਂ ਵਧੀਆ ਆਟੇ ਅਤੇ ਕੁਝ ਜ਼ੈਤੂਨ ਦੇ ਤੇਲ ਨਾਲ ਗੁੰਨੇ ਹੋਏ ਅਨਾਜ ਦਾ ਹੋਵੇ।
8ਇਨ੍ਹਾਂ ਚੀਜ਼ਾਂ ਤੋਂ ਬਣੀ ਅਨਾਜ ਦੀ ਭੇਟ ਨੂੰ ਯਾਹਵੇਹ ਅੱਗੇ ਲਿਆਓ ਅਤੇ ਇਸ ਨੂੰ ਜਾਜਕ ਅੱਗੇ ਪੇਸ਼ ਕਰੋ, ਜੋ ਇਸਨੂੰ ਜਗਵੇਦੀ ਕੋਲ ਲੈ ਜਾਵੇਗਾ।
9ਫਿਰ ਜਾਜਕ ਉਸਨੂੰ ਅਨਾਜ਼ ਦੀ ਭੇਟ ਵਿੱਚੋਂ ਯਾਦਗਾਰੀ ਦਾ ਹਿੱਸਾ ਕੱਢ ਕੇ ਇਸਨੂੰ ਜਗਵੇਦੀ ਉੱਤੇ ਭੋਜਨ ਦੀ ਭੇਟ ਵਜੋਂ ਸਾੜੇ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।
10ਬਚੀ ਹੋਈ ਅਨਾਜ ਦੀ ਭੇਟ ਹਾਰੋਨ ਅਤੇ ਉਸਦੇ ਪੁੱਤਰਾਂ ਦੀ ਹੈ, ਇਹ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ।