ਲੇਵਿਆਂ 2

ਬਚੀ ਹੋਈ ਅਨਾਜ ਦੀ ਭੇਟ ਹਾਰੋਨ ਅਤੇ ਉਸਦੇ ਪੁੱਤਰਾਂ ਦੀ ਹੈ, ਇਹ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ।

Leviticus 2:10 (UKJV) And that which is left of the food offering shall be Aaron's and his sons': it is a thing most holy of the offerings of the LORD made by fire.

8ਇਨ੍ਹਾਂ ਚੀਜ਼ਾਂ ਤੋਂ ਬਣੀ ਅਨਾਜ ਦੀ ਭੇਟ ਨੂੰ ਯਾਹਵੇਹ ਅੱਗੇ ਲਿਆਓ ਅਤੇ ਇਸ ਨੂੰ ਜਾਜਕ ਅੱਗੇ ਪੇਸ਼ ਕਰੋ, ਜੋ ਇਸਨੂੰ ਜਗਵੇਦੀ ਕੋਲ ਲੈ ਜਾਵੇਗਾ।

9ਫਿਰ ਜਾਜਕ ਉਸਨੂੰ ਅਨਾਜ਼ ਦੀ ਭੇਟ ਵਿੱਚੋਂ ਯਾਦਗਾਰੀ ਦਾ ਹਿੱਸਾ ਕੱਢ ਕੇ ਇਸਨੂੰ ਜਗਵੇਦੀ ਉੱਤੇ ਭੋਜਨ ਦੀ ਭੇਟ ਵਜੋਂ ਸਾੜੇ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।

10ਬਚੀ ਹੋਈ ਅਨਾਜ ਦੀ ਭੇਟ ਹਾਰੋਨ ਅਤੇ ਉਸਦੇ ਪੁੱਤਰਾਂ ਦੀ ਹੈ, ਇਹ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ।

11“ ‘ਹਰ ਅਨਾਜ ਦੀ ਭੇਟ ਜੋ ਤੁਸੀਂ ਯਾਹਵੇਹ ਲਈ ਲਿਆਉਂਦੇ ਹੋ, ਬਿਨਾਂ ਖਮੀਰ ਦੇ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਯਾਹਵੇਹ ਨੂੰ ਚੜ੍ਹਾਏ ਜਾਣ ਦੀ ਭੇਟ ਵਿੱਚ ਕੋਈ ਵੀ ਖਮੀਰ ਜਾਂ ਸ਼ਹਿਦ ਨਹੀਂ ਸਾੜਨਾ ਚਾਹੀਦਾ।

12ਤੁਸੀਂ ਉਹਨਾਂ ਨੂੰ ਪਹਿਲੇ ਫਲਾਂ ਦੀ ਭੇਟ ਵਜੋਂ ਯਾਹਵੇਹ ਦੇ ਕੋਲ ਲਿਆ ਸਕਦੇ ਹੋ, ਪਰ ਉਹਨਾਂ ਨੂੰ ਜਗਵੇਦੀ ਉੱਤੇ ਖੁਸ਼ਬੂਦਾਰ ਸੁਗੰਧ ਵਜੋਂ ਨਹੀਂ ਚੜ੍ਹਾਇਆ ਜਾਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.