ਲੇਵਿਆਂ 2

“ ‘ਹਰ ਅਨਾਜ ਦੀ ਭੇਟ ਜੋ ਤੁਸੀਂ ਯਾਹਵੇਹ ਲਈ ਲਿਆਉਂਦੇ ਹੋ, ਬਿਨਾਂ ਖਮੀਰ ਦੇ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਯਾਹਵੇਹ ਨੂੰ ਚੜ੍ਹਾਏ ਜਾਣ ਦੀ ਭੇਟ ਵਿੱਚ ਕੋਈ ਵੀ ਖਮੀਰ ਜਾਂ ਸ਼ਹਿਦ ਨਹੀਂ ਸਾੜਨਾ ਚਾਹੀਦਾ।

Leviticus 2:11 (UKJV) No food offering, which all of you shall bring unto the LORD, shall be made with leaven: for all of you shall burn no leaven, nor any honey, in any offering of the LORD made by fire.

9ਫਿਰ ਜਾਜਕ ਉਸਨੂੰ ਅਨਾਜ਼ ਦੀ ਭੇਟ ਵਿੱਚੋਂ ਯਾਦਗਾਰੀ ਦਾ ਹਿੱਸਾ ਕੱਢ ਕੇ ਇਸਨੂੰ ਜਗਵੇਦੀ ਉੱਤੇ ਭੋਜਨ ਦੀ ਭੇਟ ਵਜੋਂ ਸਾੜੇ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।

10ਬਚੀ ਹੋਈ ਅਨਾਜ ਦੀ ਭੇਟ ਹਾਰੋਨ ਅਤੇ ਉਸਦੇ ਪੁੱਤਰਾਂ ਦੀ ਹੈ, ਇਹ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ।

11“ ‘ਹਰ ਅਨਾਜ ਦੀ ਭੇਟ ਜੋ ਤੁਸੀਂ ਯਾਹਵੇਹ ਲਈ ਲਿਆਉਂਦੇ ਹੋ, ਬਿਨਾਂ ਖਮੀਰ ਦੇ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਯਾਹਵੇਹ ਨੂੰ ਚੜ੍ਹਾਏ ਜਾਣ ਦੀ ਭੇਟ ਵਿੱਚ ਕੋਈ ਵੀ ਖਮੀਰ ਜਾਂ ਸ਼ਹਿਦ ਨਹੀਂ ਸਾੜਨਾ ਚਾਹੀਦਾ।

12ਤੁਸੀਂ ਉਹਨਾਂ ਨੂੰ ਪਹਿਲੇ ਫਲਾਂ ਦੀ ਭੇਟ ਵਜੋਂ ਯਾਹਵੇਹ ਦੇ ਕੋਲ ਲਿਆ ਸਕਦੇ ਹੋ, ਪਰ ਉਹਨਾਂ ਨੂੰ ਜਗਵੇਦੀ ਉੱਤੇ ਖੁਸ਼ਬੂਦਾਰ ਸੁਗੰਧ ਵਜੋਂ ਨਹੀਂ ਚੜ੍ਹਾਇਆ ਜਾਣਾ ਚਾਹੀਦਾ ਹੈ।

13ਆਪਣੀਆਂ ਸਾਰੀਆਂ ਅਨਾਜ ਦੀਆਂ ਭੇਟਾਂ ਵਿੱਚ ਲੂਣ ਪਾਓ। ਆਪਣੇ ਅਨਾਜ ਦੀਆਂ ਭੇਟਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਨੇਮ ਦਾ ਲੂਣ ਨਾ ਛੱਡੋ, ਅਤੇ ਆਪਣੀਆਂ ਸਾਰੀਆਂ ਭੇਟਾਂ ਵਿੱਚ ਲੂਣ ਪਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.