ਲੇਵਿਆਂ 2

ਤੁਸੀਂ ਉਹਨਾਂ ਨੂੰ ਪਹਿਲੇ ਫਲਾਂ ਦੀ ਭੇਟ ਵਜੋਂ ਯਾਹਵੇਹ ਦੇ ਕੋਲ ਲਿਆ ਸਕਦੇ ਹੋ, ਪਰ ਉਹਨਾਂ ਨੂੰ ਜਗਵੇਦੀ ਉੱਤੇ ਖੁਸ਼ਬੂਦਾਰ ਸੁਗੰਧ ਵਜੋਂ ਨਹੀਂ ਚੜ੍ਹਾਇਆ ਜਾਣਾ ਚਾਹੀਦਾ ਹੈ।

Leviticus 2:12 (UKJV) As for the oblation of the first-fruits, all of you shall offer them unto the LORD: but they shall not be burnt on the altar for a sweet savour.

10ਬਚੀ ਹੋਈ ਅਨਾਜ ਦੀ ਭੇਟ ਹਾਰੋਨ ਅਤੇ ਉਸਦੇ ਪੁੱਤਰਾਂ ਦੀ ਹੈ, ਇਹ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ।

11“ ‘ਹਰ ਅਨਾਜ ਦੀ ਭੇਟ ਜੋ ਤੁਸੀਂ ਯਾਹਵੇਹ ਲਈ ਲਿਆਉਂਦੇ ਹੋ, ਬਿਨਾਂ ਖਮੀਰ ਦੇ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਯਾਹਵੇਹ ਨੂੰ ਚੜ੍ਹਾਏ ਜਾਣ ਦੀ ਭੇਟ ਵਿੱਚ ਕੋਈ ਵੀ ਖਮੀਰ ਜਾਂ ਸ਼ਹਿਦ ਨਹੀਂ ਸਾੜਨਾ ਚਾਹੀਦਾ।

12ਤੁਸੀਂ ਉਹਨਾਂ ਨੂੰ ਪਹਿਲੇ ਫਲਾਂ ਦੀ ਭੇਟ ਵਜੋਂ ਯਾਹਵੇਹ ਦੇ ਕੋਲ ਲਿਆ ਸਕਦੇ ਹੋ, ਪਰ ਉਹਨਾਂ ਨੂੰ ਜਗਵੇਦੀ ਉੱਤੇ ਖੁਸ਼ਬੂਦਾਰ ਸੁਗੰਧ ਵਜੋਂ ਨਹੀਂ ਚੜ੍ਹਾਇਆ ਜਾਣਾ ਚਾਹੀਦਾ ਹੈ।

13ਆਪਣੀਆਂ ਸਾਰੀਆਂ ਅਨਾਜ ਦੀਆਂ ਭੇਟਾਂ ਵਿੱਚ ਲੂਣ ਪਾਓ। ਆਪਣੇ ਅਨਾਜ ਦੀਆਂ ਭੇਟਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਨੇਮ ਦਾ ਲੂਣ ਨਾ ਛੱਡੋ, ਅਤੇ ਆਪਣੀਆਂ ਸਾਰੀਆਂ ਭੇਟਾਂ ਵਿੱਚ ਲੂਣ ਪਾਓ।

14“ ‘ਜੇਕਰ ਤੁਸੀਂ ਯਾਹਵੇਹ ਨੂੰ ਪਹਿਲੀ ਫ਼ਸਲ ਦੀ ਭੇਟ ਚੜ੍ਹਾਉਂਦੇ ਹੋ, ਤਾਂ ਆਪਣੀ ਪਹਿਲੀ ਫ਼ਸਲ ਦੀ ਭੇਟ ਦੇ ਨਾਲ ਅੱਗ ਉੱਤੇ ਭੁੰਨੇ ਹੋਏ ਨਵੇਂ ਅਨਾਜ ਦੇ ਸਿੱਟੇ ਹੋਮ ਬਲੀ ਵਜੋਂ ਲਿਆਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.