ਲੇਵਿਆਂ 2

“ ‘ਜੇਕਰ ਤੁਸੀਂ ਯਾਹਵੇਹ ਨੂੰ ਪਹਿਲੀ ਫ਼ਸਲ ਦੀ ਭੇਟ ਚੜ੍ਹਾਉਂਦੇ ਹੋ, ਤਾਂ ਆਪਣੀ ਪਹਿਲੀ ਫ਼ਸਲ ਦੀ ਭੇਟ ਦੇ ਨਾਲ ਅੱਗ ਉੱਤੇ ਭੁੰਨੇ ਹੋਏ ਨਵੇਂ ਅਨਾਜ ਦੇ ਸਿੱਟੇ ਹੋਮ ਬਲੀ ਵਜੋਂ ਲਿਆਓ।

Leviticus 2:14 (UKJV) And if you offer a food offering of your first-fruits unto the LORD, you shall offer for the food offering of your first-fruits green ears of corn dried by the fire, even corn beaten out of full ears.

12ਤੁਸੀਂ ਉਹਨਾਂ ਨੂੰ ਪਹਿਲੇ ਫਲਾਂ ਦੀ ਭੇਟ ਵਜੋਂ ਯਾਹਵੇਹ ਦੇ ਕੋਲ ਲਿਆ ਸਕਦੇ ਹੋ, ਪਰ ਉਹਨਾਂ ਨੂੰ ਜਗਵੇਦੀ ਉੱਤੇ ਖੁਸ਼ਬੂਦਾਰ ਸੁਗੰਧ ਵਜੋਂ ਨਹੀਂ ਚੜ੍ਹਾਇਆ ਜਾਣਾ ਚਾਹੀਦਾ ਹੈ।

13ਆਪਣੀਆਂ ਸਾਰੀਆਂ ਅਨਾਜ ਦੀਆਂ ਭੇਟਾਂ ਵਿੱਚ ਲੂਣ ਪਾਓ। ਆਪਣੇ ਅਨਾਜ ਦੀਆਂ ਭੇਟਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਨੇਮ ਦਾ ਲੂਣ ਨਾ ਛੱਡੋ, ਅਤੇ ਆਪਣੀਆਂ ਸਾਰੀਆਂ ਭੇਟਾਂ ਵਿੱਚ ਲੂਣ ਪਾਓ।

14“ ‘ਜੇਕਰ ਤੁਸੀਂ ਯਾਹਵੇਹ ਨੂੰ ਪਹਿਲੀ ਫ਼ਸਲ ਦੀ ਭੇਟ ਚੜ੍ਹਾਉਂਦੇ ਹੋ, ਤਾਂ ਆਪਣੀ ਪਹਿਲੀ ਫ਼ਸਲ ਦੀ ਭੇਟ ਦੇ ਨਾਲ ਅੱਗ ਉੱਤੇ ਭੁੰਨੇ ਹੋਏ ਨਵੇਂ ਅਨਾਜ ਦੇ ਸਿੱਟੇ ਹੋਮ ਬਲੀ ਵਜੋਂ ਲਿਆਓ।

15ਇਸ ਉੱਤੇ ਤੇਲ ਅਤੇ ਲੁਬਾਨ ਪਾਈ, ਇਹ ਇੱਕ ਅਨਾਜ ਦੀ ਭੇਟ ਹੈ।

16ਜਾਜਕ ਕੁਚਲੇ ਹੋਏ ਅਨਾਜ ਅਤੇ ਤੇਲ ਦੇ ਯਾਦਗਾਰੀ ਹਿੱਸੇ ਨੂੰ, ਸਾਰੇ ਧੂਪਾਂ ਦੇ ਸਮੇਤ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਦੀ ਭੇਟ ਵਜੋਂ ਸਾੜੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.