ਲੇਵਿਆਂ 21

“ ‘ਜਾਜਕ ਆਪਣੇ ਸਿਰ ਨਾ ਮੁੰਨਵਾਉਣ, ਨਾ ਹੀ ਆਪਣੀਆਂ ਦਾੜ੍ਹੀਆਂ ਦੇ ਕਿਨਾਰੇ ਕੱਟਣ ਅਤੇ ਨਾ ਹੀ ਆਪਣੇ ਸਰੀਰ ਨੂੰ ਚੀਰੇ ਲਗਵਾਉਣ।

Leviticus 21:5 (UKJV) They shall not make baldness upon their head, neither shall they shave off the corner of their beard, nor make any cuttings in their flesh.

3ਜਾਂ ਇੱਕ ਅਣਵਿਆਹੀ ਭੈਣ ਜੋ ਉਸ ਉੱਤੇ ਨਿਰਭਰ ਹੈ ਕਿਉਂਕਿ ਉਸਦਾ ਕੋਈ ਪਤੀ ਨਹੀਂ ਹੈ ਉਸਦੇ ਲਈ ਉਹ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ।

4ਉਸ ਨੂੰ ਆਪਣੇ ਆਪ ਨੂੰ ਵਿਆਹ ਕਰਕੇ ਆਪਣੇ ਆਪ ਨੂੰ ਉਹਨਾਂ ਲੋਕਾਂ ਲਈ ਅਸ਼ੁੱਧ ਨਹੀਂ ਬਣਾਉਣਾ ਚਾਹੀਦਾ, ਜਿਸ ਨਾਲ ਉਹ ਆਪਣੇ ਆਪ ਨੂੰ ਪਲੀਤ ਕਰੇ।

5“ ‘ਜਾਜਕ ਆਪਣੇ ਸਿਰ ਨਾ ਮੁੰਨਵਾਉਣ, ਨਾ ਹੀ ਆਪਣੀਆਂ ਦਾੜ੍ਹੀਆਂ ਦੇ ਕਿਨਾਰੇ ਕੱਟਣ ਅਤੇ ਨਾ ਹੀ ਆਪਣੇ ਸਰੀਰ ਨੂੰ ਚੀਰੇ ਲਗਵਾਉਣ।

6ਉਹਨਾਂ ਨੂੰ ਆਪਣੇ ਪਰਮੇਸ਼ਵਰ ਲਈ ਪਵਿੱਤਰ ਹੋਣਾ ਚਾਹੀਦਾ ਹੈ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਅਪਵਿੱਤਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਉਂਦੇ ਹਨ, ਇਸ ਲਈ ਉਹ ਪਵਿੱਤਰ ਰਹਿਣ।

7“ ‘ਉਹ ਕਿਸੇ ਵੇਸਵਾ ਜਾ ਭ੍ਰਿਸ਼ਟ ਔਰਤਾਂ ਨਾਲ ਵਿਆਹ ਨਾ ਕਰਨ, ਨਾ ਆਪਣੇ ਪਤੀ ਵੱਲੋ ਤਿਆਗੀ ਹੋਈ ਕਿਸੇ ਇਸਤਰੀ ਨੂੰ ਵਿਆਹੁਣ, ਕਿਉਂ ਜੋ ਉਹ ਆਪਣੇ ਪਰਮੇਸ਼ਵਰ ਲਈ ਪਵਿੱਤਰ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.