ਲੇਵਿਆਂ 21

ਉਹਨਾਂ ਨੂੰ ਆਪਣੇ ਪਰਮੇਸ਼ਵਰ ਲਈ ਪਵਿੱਤਰ ਹੋਣਾ ਚਾਹੀਦਾ ਹੈ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਅਪਵਿੱਤਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਉਂਦੇ ਹਨ, ਇਸ ਲਈ ਉਹ ਪਵਿੱਤਰ ਰਹਿਣ।

Leviticus 21:6 (UKJV) They shall be holy unto their God, and not profane the name of their God: for the offerings of the LORD made by fire, and the bread of their God, they do offer: therefore they shall be holy.

4ਉਸ ਨੂੰ ਆਪਣੇ ਆਪ ਨੂੰ ਵਿਆਹ ਕਰਕੇ ਆਪਣੇ ਆਪ ਨੂੰ ਉਹਨਾਂ ਲੋਕਾਂ ਲਈ ਅਸ਼ੁੱਧ ਨਹੀਂ ਬਣਾਉਣਾ ਚਾਹੀਦਾ, ਜਿਸ ਨਾਲ ਉਹ ਆਪਣੇ ਆਪ ਨੂੰ ਪਲੀਤ ਕਰੇ।

5“ ‘ਜਾਜਕ ਆਪਣੇ ਸਿਰ ਨਾ ਮੁੰਨਵਾਉਣ, ਨਾ ਹੀ ਆਪਣੀਆਂ ਦਾੜ੍ਹੀਆਂ ਦੇ ਕਿਨਾਰੇ ਕੱਟਣ ਅਤੇ ਨਾ ਹੀ ਆਪਣੇ ਸਰੀਰ ਨੂੰ ਚੀਰੇ ਲਗਵਾਉਣ।

6ਉਹਨਾਂ ਨੂੰ ਆਪਣੇ ਪਰਮੇਸ਼ਵਰ ਲਈ ਪਵਿੱਤਰ ਹੋਣਾ ਚਾਹੀਦਾ ਹੈ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਅਪਵਿੱਤਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਉਂਦੇ ਹਨ, ਇਸ ਲਈ ਉਹ ਪਵਿੱਤਰ ਰਹਿਣ।

7“ ‘ਉਹ ਕਿਸੇ ਵੇਸਵਾ ਜਾ ਭ੍ਰਿਸ਼ਟ ਔਰਤਾਂ ਨਾਲ ਵਿਆਹ ਨਾ ਕਰਨ, ਨਾ ਆਪਣੇ ਪਤੀ ਵੱਲੋ ਤਿਆਗੀ ਹੋਈ ਕਿਸੇ ਇਸਤਰੀ ਨੂੰ ਵਿਆਹੁਣ, ਕਿਉਂ ਜੋ ਉਹ ਆਪਣੇ ਪਰਮੇਸ਼ਵਰ ਲਈ ਪਵਿੱਤਰ ਹਨ।

8ਉਹਨਾਂ ਨੂੰ ਪਵਿੱਤਰ ਸਮਝੋ, ਕਿਉਂਕਿ ਉਹ ਤੁਹਾਡੇ ਪਰਮੇਸ਼ਵਰ ਦਾ ਭੋਜਨ ਚੜ੍ਹਾਉਂਦੇ ਹਨ। ਉਹਨਾਂ ਨੂੰ ਪਵਿੱਤਰ ਸਮਝੋ, ਕਿਉਂਕਿ ਮੈਂ ਯਾਹਵੇਹ ਪਵਿੱਤਰ ਹਾਂ ਜੋ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.