ਲੇਵਿਆਂ 23

“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਅਤੇ ਜਦ ਤੁਸੀਂ ਉਸਦੀ ਫਸਲ ਵੱਢੋਗੇ, ਤਾਂ ਜਾਜਕ ਕੋਲ ਪਹਿਲੇ ਅਨਾਜ ਦਾ ਇੱਕ ਪੂਲਾ ਲਿਆਓ।

Leviticus 23:10 (UKJV) Speak unto the children of Israel, and say unto them, When all of you be come into the land which I give unto you, and shall reap the harvest thereof, then all of you shall bring a sheaf of the first-fruits of your harvest unto the priest:

8ਸੱਤ ਦਿਨਾਂ ਲਈ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ ਅਤੇ ਸੱਤਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਉਸ ਦਿਨ ਕੋਈ ਕੰਮ-ਧੰਦਾ ਨਾ ਕਰਨਾ।’ ”

9ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

10“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਅਤੇ ਜਦ ਤੁਸੀਂ ਉਸਦੀ ਫਸਲ ਵੱਢੋਗੇ, ਤਾਂ ਜਾਜਕ ਕੋਲ ਪਹਿਲੇ ਅਨਾਜ ਦਾ ਇੱਕ ਪੂਲਾ ਲਿਆਓ।

11ਉਹ ਯਾਹਵੇਹ ਦੇ ਅੱਗੇ ਉਸ ਪੂਲੇ ਨੂੰ ਹਿਲਾਵੇ ਤਾਂ ਇਹ ਤੁਹਾਡੀ ਤਰਫ਼ੋਂ ਸਵੀਕਾਰ ਕੀਤਾ ਜਾਵੇਗਾ, ਜਾਜਕ ਸਬਤ ਦੇ ਅਗਲੇ ਦਿਨ ਇਸਨੂੰ ਹਿਲਾਵੇ।

12ਜਿਸ ਦਿਨ ਤੁਸੀਂ ਪੂਲੇ ਨੂੰ ਹਿਲਾਓਗੇ, ਤੁਸੀਂ ਹੋਮ ਦੀ ਭੇਟ ਵਜੋਂ ਇੱਕ ਸਾਲ ਦਾ ਇੱਕ ਨੁਕਸ ਰਹਿਤ ਲੇਲਾ ਯਾਹਵੇਹ ਨੂੰ ਚੜ੍ਹਾਉਣਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.