9ਇਹ ਹਾਰੋਨ ਅਤੇ ਉਸਦੇ ਪੁੱਤਰਾਂ ਦਾ ਹੈ ਜੋ ਇਸਨੂੰ ਪਵਿੱਤਰ ਸਥਾਨ ਵਿੱਚ ਖਾਣ ਕਿਉਂਕਿ ਇਹ ਉਹਨਾਂ ਦੇ ਹਮੇਸ਼ਾ ਦੇ ਭੋਜਨ ਦੀਆਂ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ, ਜੋ ਯਾਹਵੇਹ ਨੂੰ ਚੜ੍ਹਾਇਆ ਜਾਂਦਾ ਹੈ।”
10ਹੁਣ ਇੱਕ ਇਸਰਾਏਲੀ ਮਾਂ ਅਤੇ ਇੱਕ ਮਿਸਰੀ ਪਿਤਾ ਦਾ ਪੁੱਤਰ ਇਸਰਾਏਲੀਆਂ ਵਿੱਚ ਰਹਿਣ ਲੱਗਾ ਅਤੇ ਇਸ ਇਸਰਾਏਲੀ ਇਸਤਰੀ ਦਾ ਪੁੱਤਰ ਅਤੇ ਕੋਈ ਹੋਰ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਨ ਲੱਗੇ।
11ਇਸਰਾਏਲੀ ਔਰਤ ਦੇ ਪੁੱਤਰ ਨੇ ਇੱਕ ਸਰਾਪ ਦੇ ਨਾਲ ਯਾਹਵੇਹ ਦੇ ਨਾਮ ਦੀ ਨਿੰਦਿਆ ਕੀਤੀ ਅਤੇ ਇਸ ਲਈ ਉਹ ਉਸਨੂੰ ਮੋਸ਼ੇਹ ਕੋਲ ਲੈ ਆਏ ਉਸ ਦੀ ਮਾਤਾ ਦਾ ਨਾਮ ਸ਼ਲੋਮੀਥ ਸੀ, ਜੋ ਕਿ ਦਿਬਰੀ ਦਾਨ ਦੀ ਗੋਤ ਦੀ ਧੀ ਸੀ।
12ਉਹਨਾਂ ਨੇ ਉਸਨੂੰ ਉਦੋਂ ਤੱਕ ਹਿਰਾਸਤ ਵਿੱਚ ਰੱਖਿਆ ਜਦੋਂ ਤੱਕ ਇਸ ਮਾਮਲੇ ਬਾਰੇ ਯਾਹਵੇਹ ਦੀ ਇੱਛਾ ਪੂਰੀ ਤਰ੍ਹਾਂ ਨਾ ਜਾਣ ਲੈਣ।
13ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,