ਲੇਵਿਆਂ 24

ਇਹ ਹਾਰੋਨ ਅਤੇ ਉਸਦੇ ਪੁੱਤਰਾਂ ਦਾ ਹੈ ਜੋ ਇਸਨੂੰ ਪਵਿੱਤਰ ਸਥਾਨ ਵਿੱਚ ਖਾਣ ਕਿਉਂਕਿ ਇਹ ਉਹਨਾਂ ਦੇ ਹਮੇਸ਼ਾ ਦੇ ਭੋਜਨ ਦੀਆਂ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ, ਜੋ ਯਾਹਵੇਹ ਨੂੰ ਚੜ੍ਹਾਇਆ ਜਾਂਦਾ ਹੈ।”

Leviticus 24:9 (UKJV) And it shall be Aaron's and his sons'; and they shall eat it in the holy place: for it is most holy unto him of the offerings of the LORD made by fire by a perpetual statute.

7ਹਰ ਇੱਕ ਕਤਾਰ ਦੇ ਉੱਤੇ ਖ਼ਾਲਸ ਲੁਬਾਨ ਰੱਖਣਾ ਤਾਂ ਜੋ ਉਹ ਰੋਟੀ ਦੇ ਉੱਤੇ ਯਾਦਗੀਰੀ ਲਈ ਯਾਹਵੇਹ ਦੇ ਅੱਗੇ ਇੱਕ ਅੱਗ ਦੀ ਭੇਟ ਹੋਵੇ।

8ਇਹ ਰੋਟੀ ਇਸਰਾਏਲੀਆਂ ਦੀ ਵੱਲੋਂ, ਇੱਕ ਸਥਾਈ ਨੇਮ ਦੇ ਤੌਰ ਤੇ ਹਰੇਕ ਸਬਤ ਦੇ ਦਿਨ ਉਹ ਇਸ ਨੂੰ ਯਾਹਵੇਹ ਦੇ ਅੱਗੇ ਸਜ਼ਾ ਕੇ ਰੱਖਣ।

9ਇਹ ਹਾਰੋਨ ਅਤੇ ਉਸਦੇ ਪੁੱਤਰਾਂ ਦਾ ਹੈ ਜੋ ਇਸਨੂੰ ਪਵਿੱਤਰ ਸਥਾਨ ਵਿੱਚ ਖਾਣ ਕਿਉਂਕਿ ਇਹ ਉਹਨਾਂ ਦੇ ਹਮੇਸ਼ਾ ਦੇ ਭੋਜਨ ਦੀਆਂ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ, ਜੋ ਯਾਹਵੇਹ ਨੂੰ ਚੜ੍ਹਾਇਆ ਜਾਂਦਾ ਹੈ।”

10ਹੁਣ ਇੱਕ ਇਸਰਾਏਲੀ ਮਾਂ ਅਤੇ ਇੱਕ ਮਿਸਰੀ ਪਿਤਾ ਦਾ ਪੁੱਤਰ ਇਸਰਾਏਲੀਆਂ ਵਿੱਚ ਰਹਿਣ ਲੱਗਾ ਅਤੇ ਇਸ ਇਸਰਾਏਲੀ ਇਸਤਰੀ ਦਾ ਪੁੱਤਰ ਅਤੇ ਕੋਈ ਹੋਰ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਨ ਲੱਗੇ।

11ਇਸਰਾਏਲੀ ਔਰਤ ਦੇ ਪੁੱਤਰ ਨੇ ਇੱਕ ਸਰਾਪ ਦੇ ਨਾਲ ਯਾਹਵੇਹ ਦੇ ਨਾਮ ਦੀ ਨਿੰਦਿਆ ਕੀਤੀ ਅਤੇ ਇਸ ਲਈ ਉਹ ਉਸਨੂੰ ਮੋਸ਼ੇਹ ਕੋਲ ਲੈ ਆਏ ਉਸ ਦੀ ਮਾਤਾ ਦਾ ਨਾਮ ਸ਼ਲੋਮੀਥ ਸੀ, ਜੋ ਕਿ ਦਿਬਰੀ ਦਾਨ ਦੀ ਗੋਤ ਦੀ ਧੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.