ਲੇਵਿਆਂ 24

ਹੁਣ ਇੱਕ ਇਸਰਾਏਲੀ ਮਾਂ ਅਤੇ ਇੱਕ ਮਿਸਰੀ ਪਿਤਾ ਦਾ ਪੁੱਤਰ ਇਸਰਾਏਲੀਆਂ ਵਿੱਚ ਰਹਿਣ ਲੱਗਾ ਅਤੇ ਇਸ ਇਸਰਾਏਲੀ ਇਸਤਰੀ ਦਾ ਪੁੱਤਰ ਅਤੇ ਕੋਈ ਹੋਰ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਨ ਲੱਗੇ।

Leviticus 24:10 (UKJV) And the son of an Israelites woman, whose father was an Egyptian, went out among the children of Israel: and this son of the Israelites woman and a man of Israel strove together in the camp;

8ਇਹ ਰੋਟੀ ਇਸਰਾਏਲੀਆਂ ਦੀ ਵੱਲੋਂ, ਇੱਕ ਸਥਾਈ ਨੇਮ ਦੇ ਤੌਰ ਤੇ ਹਰੇਕ ਸਬਤ ਦੇ ਦਿਨ ਉਹ ਇਸ ਨੂੰ ਯਾਹਵੇਹ ਦੇ ਅੱਗੇ ਸਜ਼ਾ ਕੇ ਰੱਖਣ।

9ਇਹ ਹਾਰੋਨ ਅਤੇ ਉਸਦੇ ਪੁੱਤਰਾਂ ਦਾ ਹੈ ਜੋ ਇਸਨੂੰ ਪਵਿੱਤਰ ਸਥਾਨ ਵਿੱਚ ਖਾਣ ਕਿਉਂਕਿ ਇਹ ਉਹਨਾਂ ਦੇ ਹਮੇਸ਼ਾ ਦੇ ਭੋਜਨ ਦੀਆਂ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ, ਜੋ ਯਾਹਵੇਹ ਨੂੰ ਚੜ੍ਹਾਇਆ ਜਾਂਦਾ ਹੈ।”

10ਹੁਣ ਇੱਕ ਇਸਰਾਏਲੀ ਮਾਂ ਅਤੇ ਇੱਕ ਮਿਸਰੀ ਪਿਤਾ ਦਾ ਪੁੱਤਰ ਇਸਰਾਏਲੀਆਂ ਵਿੱਚ ਰਹਿਣ ਲੱਗਾ ਅਤੇ ਇਸ ਇਸਰਾਏਲੀ ਇਸਤਰੀ ਦਾ ਪੁੱਤਰ ਅਤੇ ਕੋਈ ਹੋਰ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਨ ਲੱਗੇ।

11ਇਸਰਾਏਲੀ ਔਰਤ ਦੇ ਪੁੱਤਰ ਨੇ ਇੱਕ ਸਰਾਪ ਦੇ ਨਾਲ ਯਾਹਵੇਹ ਦੇ ਨਾਮ ਦੀ ਨਿੰਦਿਆ ਕੀਤੀ ਅਤੇ ਇਸ ਲਈ ਉਹ ਉਸਨੂੰ ਮੋਸ਼ੇਹ ਕੋਲ ਲੈ ਆਏ ਉਸ ਦੀ ਮਾਤਾ ਦਾ ਨਾਮ ਸ਼ਲੋਮੀਥ ਸੀ, ਜੋ ਕਿ ਦਿਬਰੀ ਦਾਨ ਦੀ ਗੋਤ ਦੀ ਧੀ ਸੀ।

12ਉਹਨਾਂ ਨੇ ਉਸਨੂੰ ਉਦੋਂ ਤੱਕ ਹਿਰਾਸਤ ਵਿੱਚ ਰੱਖਿਆ ਜਦੋਂ ਤੱਕ ਇਸ ਮਾਮਲੇ ਬਾਰੇ ਯਾਹਵੇਹ ਦੀ ਇੱਛਾ ਪੂਰੀ ਤਰ੍ਹਾਂ ਨਾ ਜਾਣ ਲੈਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.