ਲੇਵਿਆਂ 24

“ਕੁਫ਼ਰ ਬਕਣ ਵਾਲੇ ਨੂੰ ਡੇਰੇ ਤੋਂ ਬਾਹਰ ਲੈ ਜਾਓ, ਜਿਨ੍ਹਾਂ ਨੇ ਉਸਨੂੰ ਸੁਣਿਆ ਉਹ ਉਸਦੇ ਸਿਰ ਉੱਤੇ ਹੱਥ ਰੱਖਣ ਅਤੇ ਸਾਰੀ ਸਭਾ ਉਸਨੂੰ ਪੱਥਰਾਂ ਨਾਲ ਮਾਰ ਸੁੱਟਣ।

Leviticus 24:14 (UKJV) Bring forth him that has cursed without the camp; and let all that heard him lay their hands upon his head, and let all the congregation stone him.

12ਉਹਨਾਂ ਨੇ ਉਸਨੂੰ ਉਦੋਂ ਤੱਕ ਹਿਰਾਸਤ ਵਿੱਚ ਰੱਖਿਆ ਜਦੋਂ ਤੱਕ ਇਸ ਮਾਮਲੇ ਬਾਰੇ ਯਾਹਵੇਹ ਦੀ ਇੱਛਾ ਪੂਰੀ ਤਰ੍ਹਾਂ ਨਾ ਜਾਣ ਲੈਣ।

13ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

14“ਕੁਫ਼ਰ ਬਕਣ ਵਾਲੇ ਨੂੰ ਡੇਰੇ ਤੋਂ ਬਾਹਰ ਲੈ ਜਾਓ, ਜਿਨ੍ਹਾਂ ਨੇ ਉਸਨੂੰ ਸੁਣਿਆ ਉਹ ਉਸਦੇ ਸਿਰ ਉੱਤੇ ਹੱਥ ਰੱਖਣ ਅਤੇ ਸਾਰੀ ਸਭਾ ਉਸਨੂੰ ਪੱਥਰਾਂ ਨਾਲ ਮਾਰ ਸੁੱਟਣ।

15ਇਸਰਾਏਲੀਆਂ ਨੂੰ ਕਹੋ, ‘ਜੋ ਕੋਈ ਵੀ ਆਪਣੇ ਪਰਮੇਸ਼ਵਰ ਨੂੰ ਸਰਾਪ ਦਿੰਦਾ ਹੈ, ਉਹ ਆਪਣੇ ਪਾਪ ਦਾ ਭਾਰ ਆਪ ਹੀ ਚੁੱਕੇ।

16ਜੋ ਕੋਈ ਵੀ ਯਾਹਵੇਹ ਦੇ ਨਾਮ ਦੀ ਨਿੰਦਿਆ ਕਰਦਾ ਹੈ, ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਸਾਰੀ ਸਭਾ ਉਹਨਾਂ ਨੂੰ ਪੱਥਰ ਮਾਰੇਗੀ ਭਾਵੇਂ ਉਹ ਪਰਦੇਸੀ ਹੋਣ ਜਾਂ ਇਸਰਾਏਲ ਵਿੱਚ ਜੰਮਿਆ ਹੋਵੇ, ਜਦੋਂ ਉਹ ਨਾਮ ਦੀ ਨਿੰਦਿਆ ਕਰਦੇ ਹਨ ਤਾਂ ਉਹਨਾਂ ਨੂੰ ਮਾਰਿਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.