13ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,
14“ਕੁਫ਼ਰ ਬਕਣ ਵਾਲੇ ਨੂੰ ਡੇਰੇ ਤੋਂ ਬਾਹਰ ਲੈ ਜਾਓ, ਜਿਨ੍ਹਾਂ ਨੇ ਉਸਨੂੰ ਸੁਣਿਆ ਉਹ ਉਸਦੇ ਸਿਰ ਉੱਤੇ ਹੱਥ ਰੱਖਣ ਅਤੇ ਸਾਰੀ ਸਭਾ ਉਸਨੂੰ ਪੱਥਰਾਂ ਨਾਲ ਮਾਰ ਸੁੱਟਣ।
15ਇਸਰਾਏਲੀਆਂ ਨੂੰ ਕਹੋ, ‘ਜੋ ਕੋਈ ਵੀ ਆਪਣੇ ਪਰਮੇਸ਼ਵਰ ਨੂੰ ਸਰਾਪ ਦਿੰਦਾ ਹੈ, ਉਹ ਆਪਣੇ ਪਾਪ ਦਾ ਭਾਰ ਆਪ ਹੀ ਚੁੱਕੇ।
16ਜੋ ਕੋਈ ਵੀ ਯਾਹਵੇਹ ਦੇ ਨਾਮ ਦੀ ਨਿੰਦਿਆ ਕਰਦਾ ਹੈ, ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਸਾਰੀ ਸਭਾ ਉਹਨਾਂ ਨੂੰ ਪੱਥਰ ਮਾਰੇਗੀ ਭਾਵੇਂ ਉਹ ਪਰਦੇਸੀ ਹੋਣ ਜਾਂ ਇਸਰਾਏਲ ਵਿੱਚ ਜੰਮਿਆ ਹੋਵੇ, ਜਦੋਂ ਉਹ ਨਾਮ ਦੀ ਨਿੰਦਿਆ ਕਰਦੇ ਹਨ ਤਾਂ ਉਹਨਾਂ ਨੂੰ ਮਾਰਿਆ ਜਾਵੇ।
17“ ‘ਜੋ ਕੋਈ ਮਨੁੱਖ ਕਿਸੇ ਦੀ ਜਾਨ ਲੈਂਦਾ ਹੈ, ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ।