ਲੇਵਿਆਂ 24

ਜੋ ਕੋਈ ਵੀ ਯਾਹਵੇਹ ਦੇ ਨਾਮ ਦੀ ਨਿੰਦਿਆ ਕਰਦਾ ਹੈ, ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਸਾਰੀ ਸਭਾ ਉਹਨਾਂ ਨੂੰ ਪੱਥਰ ਮਾਰੇਗੀ ਭਾਵੇਂ ਉਹ ਪਰਦੇਸੀ ਹੋਣ ਜਾਂ ਇਸਰਾਏਲ ਵਿੱਚ ਜੰਮਿਆ ਹੋਵੇ, ਜਦੋਂ ਉਹ ਨਾਮ ਦੀ ਨਿੰਦਿਆ ਕਰਦੇ ਹਨ ਤਾਂ ਉਹਨਾਂ ਨੂੰ ਮਾਰਿਆ ਜਾਵੇ।

Leviticus 24:16 (UKJV) And he that blasphemes the name of the LORD, he shall surely be put to death, and all the congregation shall certainly stone him: as well the stranger, as he that is born in the land, when he blasphemes the name of the Lord, shall be put to death.

14“ਕੁਫ਼ਰ ਬਕਣ ਵਾਲੇ ਨੂੰ ਡੇਰੇ ਤੋਂ ਬਾਹਰ ਲੈ ਜਾਓ, ਜਿਨ੍ਹਾਂ ਨੇ ਉਸਨੂੰ ਸੁਣਿਆ ਉਹ ਉਸਦੇ ਸਿਰ ਉੱਤੇ ਹੱਥ ਰੱਖਣ ਅਤੇ ਸਾਰੀ ਸਭਾ ਉਸਨੂੰ ਪੱਥਰਾਂ ਨਾਲ ਮਾਰ ਸੁੱਟਣ।

15ਇਸਰਾਏਲੀਆਂ ਨੂੰ ਕਹੋ, ‘ਜੋ ਕੋਈ ਵੀ ਆਪਣੇ ਪਰਮੇਸ਼ਵਰ ਨੂੰ ਸਰਾਪ ਦਿੰਦਾ ਹੈ, ਉਹ ਆਪਣੇ ਪਾਪ ਦਾ ਭਾਰ ਆਪ ਹੀ ਚੁੱਕੇ।

16ਜੋ ਕੋਈ ਵੀ ਯਾਹਵੇਹ ਦੇ ਨਾਮ ਦੀ ਨਿੰਦਿਆ ਕਰਦਾ ਹੈ, ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਸਾਰੀ ਸਭਾ ਉਹਨਾਂ ਨੂੰ ਪੱਥਰ ਮਾਰੇਗੀ ਭਾਵੇਂ ਉਹ ਪਰਦੇਸੀ ਹੋਣ ਜਾਂ ਇਸਰਾਏਲ ਵਿੱਚ ਜੰਮਿਆ ਹੋਵੇ, ਜਦੋਂ ਉਹ ਨਾਮ ਦੀ ਨਿੰਦਿਆ ਕਰਦੇ ਹਨ ਤਾਂ ਉਹਨਾਂ ਨੂੰ ਮਾਰਿਆ ਜਾਵੇ।

17“ ‘ਜੋ ਕੋਈ ਮਨੁੱਖ ਕਿਸੇ ਦੀ ਜਾਨ ਲੈਂਦਾ ਹੈ, ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ।

18ਕੋਈ ਵੀ ਜੋ ਕਿਸੇ ਦੇ ਜਾਨਵਰ ਦੀ ਜਾਨ ਲੈਂਦਾ ਹੈ, ਉਹ ਪਸ਼ੂ ਦੇ ਬਦਲੇ ਪਸ਼ੂ ਮੁਆਵਜ਼ਾ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.