ਲੇਵਿਆਂ 25

ਜੁਬਲੀ ਦੇ ਸਾਲ ਤੋਂ ਬਾਅਦ ਦੇ ਸਾਲਾਂ ਦੀ ਗਿਣਤੀ ਦੇ ਅਧਾਰ ਤੇ ਮੁੱਲ ਠਹਿਰਾ ਕੇ ਆਪਣੇ ਲੋਕਾਂ ਤੋਂ ਖਰੀਦਣਾ ਅਤੇ ਉਹ ਤੁਹਾਨੂੰ ਫ਼ਸਲਾਂ ਦੀ ਵਾਢੀ ਲਈ ਬਚੇ ਹੋਏ ਸਾਲਾਂ ਦੀ ਗਿਣਤੀ ਦੇ ਅਧਾਰ ਤੇ ਵੇਚਣਗੇ।

Leviticus 25:15 (UKJV) According to the number of years after the jubile you shall buy of your neighbour, and according unto the number of years of the fruits he shall sell unto you:

13“ ‘ਜੁਬਲੀ ਦੇ ਇਸ ਸਾਲ ਵਿੱਚ ਹਰ ਕੋਈ ਆਪਣੀ ਜਾਇਦਾਦ ਵੱਲ ਵਾਪਸ ਮੁੜ ਜਾਵੇ।

14“ ‘ਜੇ ਤੁਸੀਂ ਆਪਣੇ ਹੀ ਲੋਕਾਂ ਵਿੱਚੋਂ ਕਿਸੇ ਨੂੰ ਜ਼ਮੀਨ ਵੇਚਦੇ ਹੋ ਜਾਂ ਉਹਨਾਂ ਤੋਂ ਜ਼ਮੀਨ ਖਰੀਦਦੇ ਹੋ, ਤਾਂ ਇੱਕ ਦੂਸਰੇ ਨਾਲ ਉੱਚਿਤ ਵਿਵਹਾਰ ਕਰਨਾ।

15ਜੁਬਲੀ ਦੇ ਸਾਲ ਤੋਂ ਬਾਅਦ ਦੇ ਸਾਲਾਂ ਦੀ ਗਿਣਤੀ ਦੇ ਅਧਾਰ ਤੇ ਮੁੱਲ ਠਹਿਰਾ ਕੇ ਆਪਣੇ ਲੋਕਾਂ ਤੋਂ ਖਰੀਦਣਾ ਅਤੇ ਉਹ ਤੁਹਾਨੂੰ ਫ਼ਸਲਾਂ ਦੀ ਵਾਢੀ ਲਈ ਬਚੇ ਹੋਏ ਸਾਲਾਂ ਦੀ ਗਿਣਤੀ ਦੇ ਅਧਾਰ ਤੇ ਵੇਚਣਗੇ।

16ਜਦੋਂ ਸਾਲ ਵਧਦੇ ਹਨ, ਤਾਂ ਉਸਦੀ ਕੀਮਤ ਵਧਾਓ, ਅਤੇ ਜਦੋਂ ਸਾਲ ਘੱਟ ਹੁੰਦੇ ਹਨ, ਤਾਂ ਕੀਮਤ ਘਟਾਓ, ਕਿਉਂਕਿ ਜੋ ਅਸਲ ਵਿੱਚ ਤੁਹਾਨੂੰ ਵੇਚਿਆ ਜਾ ਰਿਹਾ ਹੈ ਉਹ ਫਸਲਾਂ ਦੀ ਗਿਣਤੀ ਹੈ।

17ਇੱਕ-ਦੂਜੇ ਦਾ ਫ਼ਾਇਦਾ ਨਾ ਉਠਾਓ, ਪਰ ਆਪਣੇ ਪਰਮੇਸ਼ਵਰ ਤੋਂ ਡਰੋ ਕਿਉਂ ਜੋ ਮੈਂ ਤੁਹਾਡਾ ਪਰਮੇਸ਼ਵਰ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.