11ਪੰਜਾਹਵਾਂ ਸਾਲ ਤੁਹਾਡੇ ਲਈ ਜੁਬਲੀ ਦਾ ਸਾਲ ਹੋਵੇਗਾ ਉਸ ਵਿੱਚ ਨਾ ਬੀਜੋ ਅਤੇ ਨਾ ਹੀ ਵੱਢੋ ਜੋ ਆਪਣੇ ਆਪ ਉੱਗਦਾ ਹੈ ਅਤੇ ਨਾ ਹੀ ਆਪਣੇ ਖਾਲੀ ਛੱਡੇ ਹੋਏ ਬਾਗਾਂ ਦੀਆਂ ਦਾਖਾਂ ਤੋੜਨਾ।
12ਕਿਉਂਕਿ ਇਹ ਜੁਬਲੀ ਹੈ ਅਤੇ ਤੁਹਾਡੇ ਲਈ ਪਵਿੱਤਰ ਹੋਵੇਗਾ, ਉਹੀ ਖਾਓ ਜੋ ਖੇਤਾਂ ਤੋਂ ਸਿੱਧਾ ਲਿਆ ਜਾਂਦਾ ਹੈ।
13“ ‘ਜੁਬਲੀ ਦੇ ਇਸ ਸਾਲ ਵਿੱਚ ਹਰ ਕੋਈ ਆਪਣੀ ਜਾਇਦਾਦ ਵੱਲ ਵਾਪਸ ਮੁੜ ਜਾਵੇ।
14“ ‘ਜੇ ਤੁਸੀਂ ਆਪਣੇ ਹੀ ਲੋਕਾਂ ਵਿੱਚੋਂ ਕਿਸੇ ਨੂੰ ਜ਼ਮੀਨ ਵੇਚਦੇ ਹੋ ਜਾਂ ਉਹਨਾਂ ਤੋਂ ਜ਼ਮੀਨ ਖਰੀਦਦੇ ਹੋ, ਤਾਂ ਇੱਕ ਦੂਸਰੇ ਨਾਲ ਉੱਚਿਤ ਵਿਵਹਾਰ ਕਰਨਾ।
15ਜੁਬਲੀ ਦੇ ਸਾਲ ਤੋਂ ਬਾਅਦ ਦੇ ਸਾਲਾਂ ਦੀ ਗਿਣਤੀ ਦੇ ਅਧਾਰ ਤੇ ਮੁੱਲ ਠਹਿਰਾ ਕੇ ਆਪਣੇ ਲੋਕਾਂ ਤੋਂ ਖਰੀਦਣਾ ਅਤੇ ਉਹ ਤੁਹਾਨੂੰ ਫ਼ਸਲਾਂ ਦੀ ਵਾਢੀ ਲਈ ਬਚੇ ਹੋਏ ਸਾਲਾਂ ਦੀ ਗਿਣਤੀ ਦੇ ਅਧਾਰ ਤੇ ਵੇਚਣਗੇ।